ਨਾਕੇਬੰਦੀ ਦੌਰਾਨ 1,41,300 ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ ਕਾਰ ਸਵਾਰ ਕਾਬੂ

12/13/2018 3:33:39 AM

ਨਕੋਦਰ,   (ਪਾਲੀ)-  ਐੱਸ. ਟੀ. ਐੱਫ. ਅਤੇ ਸਦਰ ਪੁਲਸ ਵਲੋਂ ਨਸ਼ੇ ਵਾਲੀਆਂ ਦਵਾਈਆਂ ਸਪਲਾਈ  ਕਰਨ  ਵਾਲਿਅਾਂ  ਦੇ  ਨੈੱਟਵਰਕ  ਨੂੰ ਤੋਡ਼ਨ ’ਚ ਵੱਡੀ ਸਫਲਤਾ ਹਾਸਲ ਕਰਦਿਆਂ ਨਾਕੇਬੰਦੀ ਦੌਰਾਨ ਕਾਰ ਸਵਾਰ ਇਕ ਵਿਅਕਤੀਆਂ  ਨੂੰ  1,41,300  ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ ਗ੍ਰਿਫਤਾਰ ਕੀਤਾ  ਗਿਆ ਹੈ, ਜੋ  ਦਿਲਕੁਸ਼ਾ ਮਾਰਕੀਟ ਤੋਂ ਲੈ ਕੇ  ਨਕੋਦਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਅਾਂ ’ਚ ਵੇਚਦਾ ਸੀ।
ਡੀ. ਐੱਸ. ਪੀ. ਨਕੋਦਰ ਪਰਮਿੰਦਰ  ਸਿੰਘ ਹੀਰ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਏ. ਐੱਸ. ਆਈ. ਪ੍ਰੇਮ ਸਿੰਘ, ਅੈੱਸ. ਆਈ. ਰਣਜੀਤ  ਸਿੰਘ , ਏ. ਐੱਸ. ਆਈ. ਹਰਭਜਨ ਲਾਲ ਨੇ ਸਮੇਤ ਪੁਲਸ ਪਾਰਟੀ  ਨਕੋਦਰ-ਜਲੰਧਰ ਮਾਰਗ ’ਤੇ   ਪਿੰਡ ਗੋਹੀਰਾਂ ਕੋਲ ਸਪੈਸ਼ਲ ਨਾਕਾਬੰਦੀ  ਦੌਰਾਨ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਨੂੰ  ਰੋਕ ਕੇ ਤਲਾਸ਼ੀ ਲਈ ਤਾਂ  ਕਾਰ ’ਚ ਗੱਤੇ ਦੇ ਵੱਡੇ ਡੱਬਿਆਂ ’ਚ ਪਈਆਂ ਨਸ਼ੇ ਵਾਲੀਆਂ ਗੋਲੀਆਂ  ਅਤੇ ਕੈਪਸੂਲਾਂ ਬਾਰੇ ਕਾਰ ਚਾਲਕ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕੋਈ ਬਿੱਲ ਅਤੇ ਦਵਾਈਆਂ  ਦਾ ਲਾਇਸੈਂਸ ਨਹੀਂ ਦਿਖਾਇਆ, ਜਿਸ ’ਤੇ ਪ੍ਰਵੀਨ ਕੁਮਾਰ ਟੰਡਨ ਵਾਸੀ ਨਕੋਦਰ ਮੁਲਜ਼ਮ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ  ਪਛਾਣ ਪ੍ਰਵੀਨ ਕੁਮਾਰ ਟੰਡਨ ਪੁੱਤਰ ਸੁਦਰਸ਼ਨ ਕੁਮਾਰ ਟੰਡਨ ਵਾਸੀ ਨਕੋਦਰ ਵਜੋ ਹੋਈ  ਤਲਾਸ਼ੀ ਦੌਰਾਨ ਕਾਰ ਵਿਚ  ਪਏ ਗੱਤੇ ਦੇ ਡੱਬਿਆਂ ’ਚੋਂ 68 ਹਜ਼ਾਰ 800 ਨਸ਼ੇ ਵਾਲੀਆਂ  ਗੋਲੀਆਂ ਮਾਰਕਾ ਅਲਪਰਾ ਜੋਲਮ ,42 ਹਜ਼ਾਰ 500 ਨਸ਼ੇ ਵਾਲੀਆਂ ਗੋਲੀਆਂ ਮਾਰਕਾ ਕੋਲਵੀਡੋਲ ਅਤੇ  30 ਹਜ਼ਾਰ ਨਸ਼ੇ ਵਾਲੇ ਕੈਪਸੂਲ ਮਾਰਕਾ ਟਰਾਮਾਡੋਲ (ਕੁੱਲ 1 ਲੱਖ 41 ਹਜ਼ਾਰ 300)   ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਪੁਲਸ ਨੇ  ਪ੍ਰਵੀਨ ਕੁਮਾਰ ਟੰਡਨ  ਪੁੱਤਰ ਸੁਦਰਸ਼ਨ ਕੁਮਾਰ ਟੰਡਨ ਵਾਸੀ ਨਕੋਦਰ  ਖਿਲਾਫ ਥਾਣਾ ਸਦਰ ਨਕੋਦਰ ’ਚ ਮੁਕੱਦਮਾ ਦਰਜ  ਕਰਕੇ   ਗ੍ਰਿਫਤਾਰ ਕਰ ਲਿਆ ਹੈ।
ਦਿਲਕੁਸ਼ਾ ਮਾਰਕੀਟ ਤੋਂ ਖਰੀਦੀਆਂ ਸਨ ਨਸ਼ੇ ਵਾਲੀਆਂ ਗੋਲੀਆਂ : ਡੀ. ਐੱਸ. ਪੀ. ਹੀਰ
ਡੀ. ਐੱਸ. ਪੀ.  ਨਕੋਦਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਪੁਲਸ ਵਲੋਂ ਉਕਤ ਵਿਅਕਤੀ ਪ੍ਰਵੀਨ ਟੰਡਨ ਦੀ  ਗ੍ਰਿਫਤਾਰੀ ਤੋਂ ਬਾਅਦ ਸਖਤੀ ਨਾਲ ਕੀਤੀ ਪੁੱਛਗਿੱਛ ’ਚ ਖੁਲਾਸਾ ਹੋਇਆ ਕਿ ਉਕਤ ਵਿਅਕਤੀ   ਨਸ਼ੇ ਵਾਲੀਆਂ ਗੋਲੀਆਂ ਜਲੰਧਰ ਦਿਲਕੁਸ਼ਾ ਮਾਰਕੀਟ ਤੋਂ ਖਰੀਦ ਕੇ ਲਿਆਉਂਦਾ ਸੀ। ਉਨ੍ਹਾਂ ਕਿਹਾ  ਕਿ ਪ੍ਰਵੀਨ ਟੰਡਨ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ  ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ  ਕਿ ਇਹ ਨਸ਼ੇ ਵਾਲੀਆਂ ਗੋਲੀਆਂ ਜਲੰਧਰ ਤੋਂ ਲਿਆ ਕੇ  ਅੱਗੇ ਕਿਸ–ਕਿਸ ਨੂੰ ਵੇਚਦਾ ਸੀ।