ਸ਼ਹਿਰ 'ਚ ਚੋਣਾਂ ਦੇ ਮੱਦੇਨਜ਼ਰ DSP ਤੇ SHO ਵਲੋਂ ਚੈਕਿੰਗ

04/19/2019 4:09:40 PM

ਲੋਹੀਆਂ ਖਾਸ,(ਮਨਜੀਤ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਖਵੀਰ ਸਿੰਘ ਡੀ. ਐੱਸ. ਪੀ. ਸ਼ਾਹਕੋਟ ਤੇ ਐੱਸ. ਐੱਚ. ਓ. ਦਲਬੀਰ ਸਿੰਘ ਥਾਣਾ ਮੁਖੀ ਦੀ ਦੇਖ-ਰੇਖ ਹੇਠ ਸਥਾਨਕ ਥਾਣੇ ਦੀ ਪੁਲਸ ਪਾਰਟੀ ਵਲੋਂ ਸ਼ਹਿਰ 'ਚ ਕਈ ਥਾਂਵਾ 'ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਸ ਵਲੋਂ ਮੇਨ ਬੱਸ ਸਟਾਪ ਟੀ. ਪੁਆਇੰਟ, ਸੁਲਤਾਨਪੁਰ ਵਾਲੇ ਫਾਟਕ 'ਤੇ, ਭਗਤ ਸਿੰਘ ਚੌਕ ਸਮੇਤ ਸ਼ਹਿਰ ਦੇ ਬਾਕੇ ਐਂਟਰੀ ਪੁਆਇਟਾਂ 'ਤੇ ਚਾਰ ਪਹੀਆ ਵਾਹਨ, ਦੋ ਪਹੀਆ ਵਾਹਨਾਂ ਸਮੇਤ ਬੱਸਾਂ ਆਦਿ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਲਖਵੀਰ ਸਿੰਘ ਡੀ. ਐੱਸ. ਪੀ. ਸ਼ਾਹਕੋਟ ਨੇ ਕਿਹਾ ਕਿ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਅਮਨ-ਸ਼ਾਂਤੀ ਕਾਇਮ ਬਰਕਰਾਰ ਰੱਖਣ ਨੂੰ ਲੈ ਕੇ ਪੁਲਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ, ਜੋ ਰੋਜ਼ਾਨਾਂ ਇਸੇ ਤਰ੍ਹਾਂ ਸਥਾਨਕ ਸ਼ਹਿਰ ਤੇ ਇਲਾਕੇ 'ਚ ਵੱਖ-ਵੱਖ ਥਾਂਵਾਂ 'ਤੇ ਚੈਕਿੰਗ ਕਰਿਆ ਕਰਨਗੀਆਂ ਤਾਂ ਜੋ ਇਲਾਕੇ 'ਚ ਕੋਈ ਅਣਸੁਖਾਂਵੀਂ ਘਟਨਾ ਨਾ ਵਾਪਰ ਸਕੇ। ਦੂਜੇ ਪਾਸੇ ਪੁਲਸ ਵਲੋਂ ਕੀਤੀ ਜਾ ਰਹੀ ਚੈਕਿੰਗ ਦੀ ਸਥਾਨਕ ਲੋਕਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਅਜਿਹੀ ਚੈਕਿੰਗ ਹੁੰਦੀ ਰਹੇ ਤਾਂ ਸ਼ਹਿਰ 'ਚ ਆਏ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਨੂੰ ਠੱਲ ਪੈ ਸਕਦੀ ਹੈ।