ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

04/21/2022 10:51:08 PM

ਜਲੰਧਰ (ਸੁਨੀਲ ਮਹਾਜਨ) : ਬੇਸ਼ੱਕ ਸਰਕਾਰਾਂ ਵੱਲੋਂ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਸ਼ੇ ਦੇ ਸੌਦਾਗਰ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਤਬਾਹ ਕਰ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਵਿਖੇ, ਜਿਥੇ ਕਿ ਤੜਕਸਾਰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜੈ ਹਿੰਦ ਕਾਲੋਨੀ ਦੇ ਛੱਪੜ ਨੇੜਿਓ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਮੌਕੇ ‘ਤੇ ਮੌਜੂਦ ਵਾਲਮੀਕਿ ਆਸ਼ਰਮ ਦੇ ਮੈਂਬਰ ਕਮਲ ਵਾਲਮੀਕੀ ਨੇ ਦੱਸਿਆ ਕਿ ਸਵੇਰੇ 5-6 ਵਜੇ ਦੇ ਕਰੀਬ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਪਿੱਛੇ ਇਕ ਨੌਜਵਾਨ ਡਿੱਗਾ ਪਿਆ ਹੈ, ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਨੌਜਵਾਨ ਮੂਧੇ ਮੂੰਹ ਡਿੱਗਾ ਹੋਇਆ ਸੀ, ਜਿਸ ਦਾ ਮੋਟਰਸਾਈਕਲ ਕੋਲ ਹੀ ਖੜ੍ਹਾ ਸੀ। ਨੌਜਵਾਨ ਕੋਲ ਸਰਿੰਜ ਵੀ ਪਈ ਹੋਈ ਸੀ, ਜਿਸ ਨੂੰ ਖੂਨ ਲੱਗਾ ਹੋਇਆ ਸੀ, ਨਾਲ ਹੀ ਇਕ ਲਾਈਟਰ, ਸਿਗਰਟਾਂ ਅਤੇ ਚਮਚ ਵੀ ਪਿਆ ਹੋਇਆ ਸੀ, ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਗੁਰਾਇਆ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ

ਮੌਕੇ ‘ਤੇ ਆਏ ਸਬ-ਇੰਸਪੈਕਟਰ ਜਗਦੀਸ਼ ਰਾਜ, ਏ. ਐੱਸ. ਆਈ. ਨਿਸ਼ਾਨ ਸਿੰਘ ਸਮੇਤ ਪੁਲਸ ਪਾਰਟੀ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਿਲੌਰ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾ ਜਸਪ੍ਰੀਤ ਸਿੰਘ ਜੱਸੀ ਵਾਸੀ ਪਿੰਡ ਮਾਹਲਾਂ ਵਜੋਂ ਹੋਈ ਹੈ। ਸਬ-ਇੰਸਪੈਕਟਰ ਜਗਦੀਸ਼ ਰਾਜ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।

ਇਹ ਵੀ ਪੜ੍ਹੋ : ਛੇੜਖਾਨੀ ਦੇ ਆਰੋਪ ਲਾ ਕੇ ਵਿਦਿਆਰਥਣਾਂ ਤੇ ਪਿੰਡ ਵਾਸੀਆਂ ਨੇ ਕੁੱਟਿਆ ਨੌਜਵਾਨ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Anuradha

This news is Content Editor Anuradha