ਡਰੱਗਜ਼ ਮਹਿਕਮੇ ਨੇ ਬਿਨਾਂ ਲਾਇਸੈਂਸ ਦੇ ਇਕ ਗੋਦਾਮ ’ਚੋਂ ਫੜੀਆਂ ਲਗਭਗ 44 ਲੱਖ ਦੀਆਂ ਦਵਾਈਆਂ

07/08/2022 1:04:37 PM

ਜਲੰਧਰ (ਰੱਤਾ)– ਡਰੱਗਜ਼ ਮਹਿਕਮੇ ਦੀ ਇਕ ਟੀਮ ਨੇ ਬੀਤੀ ਰਾਤ ਕਰਤਾਰਪੁਰ ਵਿਚ ਪੁਲਸ ਪਾਰਟੀ ਨਾਲ ਛਾਪੇਮਾਰੀ ਕਰਕੇ ਬਿਨਾਂ ਲਾਇਸੈਂਸ ਦੇ ਗੋਦਾਮ ਵਿਚ ਰੱਖੀਆਂ ਲਗਭਗ 44 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ। ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਡਰੱਗਜ਼ ਮਹਿਕਮੇ ਨੂੰ ਕਰਤਾਰਪੁਰ ਪੁਲਸ ਨੇ ਸੂਚਨਾ ਦਿੱਤੀ ਸੀ ਕਿ ਭੱਲਾ ਮੁਹੱਲਾ ’ਚ ਕਿਸੇ ਵਿਅਕਤੀ ਨੇ ਬਿਨਾਂ ਲਾਇਸੈਂਸ ਦੇ ਦਵਾਈਆਂ ਦਾ ਗੋਦਾਮ ਬਣਾਇਆ ਹੋਇਆ ਹੈ। ਇਸੇ ਸੂਚਨਾ ਦੇ ਆਧਾਰ ’ਤੇ ਡਰੱਗਜ਼ ਕੰਟਰੋਲ ਆਫਿਸਰ ਅਮਰਜੀਤ ਨੇ ਪੁਲਸ ਪਾਰਟੀ ਨਾਲ ਮਿਲ ਕੇ ਉਕਤ ਗੋਦਾਮ ’ਤੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਅੱਜ ਮਹਾਨਗਰ ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, 15 ਫ਼ੀਸਦੀ ਕੀਮਤਾਂ ਘਟੀਆਂ

ਗੋਦਾਮ ਦਾ ਮਾਲਕ ਜਤਿਨ ਨੰਦਾ ਡਰੱਗਜ਼ ਮਹਿਕਮੇ ਦੀ ਟੀਮ ਨੂੰ ਕੋਈ ਲਾਇਸੈਂਸ ਨਹੀਂ ਵਿਖਾ ਸਕਿਆ, ਜਿਸ ਕਾਰਨ ਮਹਿਕਮੇ ਨੇ ਉਥੋਂ 195050 ਕੈਪਸੂਲ ਅਤੇ 81500 ਗੋਲ਼ੀਆਂ ਆਪਣੇ ਕਬਜ਼ੇ ਵਿਚ ਲੈ ਲਈਆਂ। ਜ਼ਬਤ ਕੀਤੀਆਂ ਗਈਆਂ ਇਨ੍ਹਾਂ ਦਵਾਈਆਂ ਦੀ ਕੀਮਤ 44 ਲੱਖ ਰੁਪਏ ਦੇ ਲਗਭਗ ਬਣਦੀ ਹੈ।

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri