ਨਸ਼ੀਲੇ ਪਦਾਰਥਾਂ ਸਮੇਤ ਇਕ ਨੌਜਵਾਨ ਗ੍ਰਿਫਤਾਰ

09/21/2019 7:20:22 PM

ਟਾਂਡਾ ਉੜਮੁੜ,(ਵਰਿੰਦਰ ਪੰਡਿਤ): ਟਾਂਡਾ ਪੁਲਸ ਵਲੋਂ ਜਿਲਾ ਪੁਲਸ ਮੁਖੀ ਗੌਰਵ ਗਰਗ ਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਟਾਂਡਾ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਸ ਨੇ ਪਿੰਡ ਖੱਖ ਨਾਲ ਸੰਬੰਧਿਤ ਉਸ ਹਿਸਟਰੀ ਸ਼ੀਟਰ ਮੁਲਜ਼ਮ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ, ਜਿਸ ਦੀ ਕਈ ਮਾਮਲਿਆਂ 'ਚ ਭਾਲ ਸੀ।

ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਹੇਸ਼ ਕੁਮਾਰ, ਅਮਰਜੀਤ ਸਿੰਘ, ਸੁਖਜਿੰਦਰ ਸਿੰਘ, ਜਸਪਾਲ ਸਿੰਘ, ਪੁਨੀਤ ਕੁਮਾਰ ਦੀ ਟੀਮ ਵਲੋਂ ਗਸ਼ਤ ਦੌਰਾਨ ਹਾਈਵੇ ਤੇ ਬਿਜਲੀ ਘਰ ਟੀ ਪੁਆਇੰਟ ਨਜ਼ਦੀਕ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਜਿਸ ਦੀ ਪਛਾਣ ਸੁਖਵੀਰ ਸਿੰਘ ਸੁੱਖੀ ਪੁੱਤਰ ਵੀਰ ਸਿੰਘ ਨਿਵਾਸੀ ਖੱਖ ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਸ ਦੇ ਕਬਜ਼ੇ 'ਚੋਂ 325 ਗ੍ਰਾਮ ਨਸ਼ੇ ਵਾਲਾ ਪਾਊਡਰ, 30 ਸਰਿੰਜਾਂ, 800 ਨਸ਼ੇ ਵਾਲੀਆਂ ਗੋਲੀਆਂ, ਮੋਬਾਈਲ, ਨਸ਼ੀਲੇ ਟੀਕੇ ਦੀ 100 ਐੱਮ. ਐੱਲ. ਦੀ ਸ਼ੀਸ਼ੀ ਤੇ ਇਕ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਟੀਮ ਨੇ ਉਕਤ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਬਿਜਲੀ ਘਰ ਚੌਂਕ ਨਜ਼ਦੀਕ ਹੁਸ਼ਿਆਰਪੁਰ ਵਲੋਂ ਆਉਂਦਾ ਵੇਖਿਆ ਤਾਂ ਉਹ ਪੁਲਸ ਟੀਮ ਵੇਖ ਕੇ ਜੜੀ ਪਿੱਛੇ ਮੁੜਦਿਆਂ ਸਲਿੱਪ ਹੋ ਕੇ ਡਿੱਗ ਗਿਆ। ਪੁਲਸ ਨੇ ਉਸ ਨੂੰ ਕਾਬੂ ਕਰਕੇ ਜਦੋ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ। |