ਡਰੱਗ ਰੈਕੇਟ ਦਾ ਪਰਦਾਫਾਸ਼, 800 ਗ੍ਰਾਮ ਹੈਰੋਇਨ ਤੇ 80,000 ਦੀ ਡਰੱਗ ਮਨੀ ਸਣੇ 3 ਗ੍ਰਿਫ਼ਤਾਰ

09/23/2021 10:56:03 AM

ਕਪੂਰਥਲਾ (ਭੂਸ਼ਣ/ਮਹਾਜਨ)-ਜ਼ਿਲ੍ਹਾ ਪੁਲਸ ਨੇ ਮੰਗਲਵਾਰ ਨੂੰ ਇਕ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿਚ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 800 ਗ੍ਰਾਮ ਹੈਰੋਇਨ ਅਤੇ 80,000 ਦੀ ਡਰੱਗ ਮਨੀ ਜ਼ਬਤ ਕੀਤੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜਿਊਣ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਤੋਤੀ ਸੁਲਤਾਨਪੁਰ ਲੋਧੀ, ਨਿੰਦਰ ਕੌਰ ਪੁੱਤਰੀ ਜਿਊਣ ਸਿੰਘ ਵਾਸੀ ਤੋਤੀ ਸੁਲਤਾਨਪੁਰ ਲੋਧੀ ਅਤੇ ਬਿਜਾਇਆ ਬਧਰਾ ਪਤਨੀ ਰਾਜਾ ਬਧਰਾ ਵਾਸੀ 5/235 ਗਾਂਧੀ ਕਾਲੋਨੀ ਰੀਜੈਂਟ ਸਟੇਟ ਕਲਕੱਤਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਡੇਰਾ ਸੱਚਖੰਡ ਬੱਲਾਂ’ ਵਿਖੇ ਹੋਏ ਨਤਮਸਤਕ

ਵਧੇਰੇ ਜਾਣਕਾਰੀ ਅਨੁਸਾਰ ਚੈਕਿੰਗ ਦੌਰਾਨ ਸੀ. ਆਈ. ਏ. ਸਟਾਫ਼ ਦੇ ਐੱਸ. ਆਈ. ਨਿਰਮਲ ਸਿੰਘ ਨੇ ਇਕ ਸ਼ੱਕੀ ਚਿੱਟੀ ਸਕੂਟੀ, ਜਿਸ ਨੂੰ ਇਕ ਲੜਕਾ ਚਲਾ ਰਿਹਾ ਸੀ ਅਤੇ ਜਿਸ ਉੱਪਰ 2 ਔਰਤਾਂ ਸਵਾਰ ਸਨ, ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਪਾਰਟੀ ਨੂੰ ਵੇਖਣ ਤੋਂ ਬਾਅਦ, ਉਸ ਨੇ ਅਚਾਨਕ ਯੂ-ਟਰਨ ਲੈ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹੇਠਾਂ ਡਿੱਗ ਪਿਆ ਅਤੇ ਉਨ੍ਹਾਂ ਨੇ ਆਪਣੀ ਜੇਬਾਂ ਤੋਂ ਪਾਲੀਥੀਨ ਜ਼ਮੀਨ ’ਤੇ ਸੁੱਟ ਦਿੱਤੇ। ਪੁਲਸ ਪਾਰਟੀ ਉਨ੍ਹਾਂ ਵੱਲ ਭੱਜੀ ਅਤੇ ਚੈਕਿੰਗ ਦੌਰਾਨ ਇਨ੍ਹਾਂ ਲਿਫ਼ਾਫ਼ਿਆਂ ’ਚ ਹੈਰੋਇਨ ਬਰਾਮਦ ਹੋਈ। ਫਿਰ ਪੁਲਸ ਪਾਰਟੀ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਲਾਸ਼ੀ ਦੌਰਾਨ ਸਕੂਟੀ ਤੋਂ 80,000 ਰੁਪਏ ਦੀ ਡਰੱਗ ਮੰਨੀ ਬਰਾਮਦ ਕੀਤੀ। ਪੁਲਸ ਟੀਮ ਨੇ ਉਨ੍ਹਾਂ ਖਿਲਾਫ ਥਾਣਾ ਸਦਰ ਕਪੂਰਥਲਾ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਵਾਪਰੇ ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News