ਨਾਜਾਇਜ਼ ਮਾਈਨਿੰਗ ਕਰਦਿਆਂ ਟਰੈਕਟਰ ਟਰਾਲੀ ਸਣੇ ਚਾਲਕ ਗ੍ਰਿਫ਼ਤਾਰ

11/21/2020 6:26:20 PM

ਨਵਾਂਸ਼ਹਿਰ (ਤ੍ਰਿਪਾਠੀ) : ਜ਼ਿਲ੍ਹਾ ਪੁਲਸ ਵਲੋਂ ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਧੀਨ ਥਾਣਾ ਬਲਾਚੌਰ ਦੀ ਪੁਲਸ ਨੇ ਨਾਜਾਇਜ਼ ਮਾਈਨਿੰਗ ਕਰਕੇ ਰੇਤੇ ਨਾਲ ਭਰੀ 1 ਟਰੈਕਟਰ ਟਰਾਲੀ ਸਮੇਤ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਾਕੇਸ਼ ਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨ ਗਸ਼ਤ ਮੁੱਖ ਮਾਰਗ 'ਤੇ ਜਾ ਰਹੀ ਸੀ ਕਿ ਪੁਲਸ ਦੇ ਇੱਕ ਮੁੱਖਵਰ ਖਾਸ ਨੇ ਸੂਚਨਾ ਦਿੱਤੀ ਕਿ ਜੋਰਾ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਧੋਲਾ ਰੇਤਾ ਚੋਰੀ ਕਰਕੇ ਵੇਚਣ ਦਾ ਕੰਮ ਕਰਦਾ ਹੈ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਨਾਜਾਇਜ਼ ਤੌਰ 'ਤੇ ਮਾਈਨਿੰਗ ਕਰਕੇ ਲਿਆਂਦੀ ਗਈ ਰੇਤੇ ਨਾਲ ਭਰੀ ਟਰਾਲੀ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਏ. ਡੀ. ਸੀ. ਪੀ . ਦਾ ਵੱਡਾ ਬਿਆਨ

ਥਾਣੇਦਾਰ ਨੇ ਦੱਸਿਆ ਕਿ ਭੱਦੀ ਰੋਡ 'ਤੇ ਨਾਕਾ ਲੱਗਾ ਕੇ ਦੂਜੇ ਪਾਸੇ ਤੋਂ ਰੇਤੇ ਨਾਲ ਭਰੀ ਆ ਰਹੀ ਟਰਾਲੀ ਨੂੰ ਰੋਕ ਕੇ ਜਦੋ ਚਾਲਕ ਤੋਂ ਉਸਦੇ ਦਸਤਾਵੇਜ ਮੰਗੇ ਤਾਂ ਉਸ ਕੋਲ ਕੋਈ ਦਸਤਾਵੇਜ ਨਹੀਂ ਸਨ। ਥਾਣੇਦਾਰ ਨੇ ਦੱਸਿਆ ਕਿ ਪੁਲਸ ਨੇ ਟਰਾਲੀ ਚਾਲਕ ਜੋਰਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਾਜਾਇਜ਼ ਤੌਰ 'ਤੇ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਗਿਫ਼ਤਾਰ ਵਿਅਕਤੀ ਦੇ ਖ਼ਿਲਾਫ਼ ਧਾਰਾ 379 ਅਤੇ ਮਾਈਨਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵਿਆਹ 'ਚ ਡੀ. ਜੇ. 'ਤੇ ਭੰਗੜੇ ਦੌਰਾਨ ਪਿਆ ਭੜਥੂ, ਖੂਨ ਨਾਲ ਲਥਪਥ ਹੋ ਜ਼ਮੀਨ 'ਤੇ ਡਿੱਗਾ ਬੱਚਾ


Anuradha

Content Editor

Related News