ਰੇਤ ਨਾਲ ਭਰੇ ਟਿੱਪਰ ਦਾ ਚਾਲਕ ਗ੍ਰਿਫਤਾਰ

07/17/2020 3:26:26 PM

ਨਵਾਂਸ਼ਹਿਰ(ਤ੍ਰਿਪਾਠੀ) - ਥਾਣਾ ਮੁਕੰਦਪੁਰ ਦੀ ਪੁਲਸ ਨੇ ਨਾਜਾਇਜ਼ ਤੌਰ ’ਤੇ ਮਾਈਨਿੰਗ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਰੇਤ ਨਾਲ ਭਰਿਆ ਛੋਟਾ ਟਿੱਪਰ ਬਰਾਮਦ ਕੀਤਾ ਹੈ। 

ਏ.ਐੱਸ.ਆਈ. ਸੰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਲੋਕਾਂ ਦੀ ਤਲਾਸ਼ ’ਚ ਰਟੈਂਡਾ ਤੋਂ ਬਖਲੌਰ ਵੱਲ ਜਾ ਰਹੀ ਸੀ ਕਿ ਰਟੈਂਡਾ ਗੇਟ ਦੇ ਨੇਡ਼੍ਹੇ ਦੂਜੀ ਸਾਈਡ ਤੋਂ ਆ ਰਹੇ ਰੇਤ ਨਾਲ ਭਰੇ ਇਕ ਛੋਟੇ ਟਿੱਪਰ ਚਾਲਕ ਨੂੰ ਰੋਕ ਕੇ ਮਾਈਨਿੰਗ ਵਿਭਾਗ ਦੀ ਮੌਜੂਦਗੀ ’ਚ ਉਪਰੋਕਤ ਚਾਲਕ ਤੋਂ ਮਾਈਨਿੰਗ ਸਬੰਧੀ ਲੀਗਲ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਉਨ੍ਹਾਂ ਦੱਸਿਆ ਕਿ ਮਾਈਨਿੰਗ ਅਫਸਰ ਹਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਟਿੱਪਰ ਚਾਲਕ ਜਿਸਦੀ ਪਛਾਣ ਬਲਵੰਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Harinder Kaur

This news is Content Editor Harinder Kaur