ਡਾ. ਅੰਬੇਡਕਰ ਦੇ ਜਨਮ ਦਿਹਾੜੇ ''ਤੇ 2 ਧਿਰਾਂ ''ਚ ਹੋਈ ਤਕਰਾਰ

04/14/2022 7:19:54 PM

ਜਲੰਧਰ (ਸੁਨੀਲ ਮਹਾਜਨ) : ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ 'ਤੇ 2 ਵੱਖ-ਵੱਖ ਪਾਰਟੀਆਂ ਦੇ ਲੋਕ ਬਾਬਾ ਸਾਹਿਬ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜ੍ਹਾਉਣ ਲਈ ਅੰਬੇਡਕਰ ਚੌਕ ਜਲੰਧਰ ਇਕੱਠਾ ਹੋਏ। ਇਸ ਦੌਰਾਨ ਉਥੇ ਕਿਸੇ ਗੱਲ ਨੂੰ ਲੈ ਕੇ 2 ਧਿਰਾਂ ਵਿਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਗੁੱਟ ਆਪਸ 'ਚ ਭਿੜ ਗਏ।

ਮੌਕੇ 'ਤੇ ਥਾਣਾ ਨੰਬਰ 4 ਦੀ ਪੁਲਸ ਵੀ ਪਹੁੰਚ ਗਈ ਪਰ ਮਾਮਲਾ ਇੰਨਾ ਵਧ ਗਿਆ ਸੀ ਕਿ ਉਨ੍ਹਾਂ ਲਈ ਇਸ ਨੂੰ ਰੋਕਣਾ ਮੁਸ਼ਕਿਲ ਹੋ ਗਿਆ, ਜਿਸ ਤੋਂ ਬਾਅਦ ਇਕ ਧਿਰ ਦੇ ਲੋਕਾਂ ਨੇ ਚੌਕ 'ਤੇ ਧਰਨਾ ਲਗਾ ਦਿੱਤਾ। ਫਿਲਹਾਲ ਪੁਲਸ ਨੇ ਮਾਮਲਾ ਸ਼ਾਂਤ ਕਰਵਾ ਕੇ ਸਾਰਿਆਂ ਨੂੰ ਵਾਪਸ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਫਿਰ ਤੋਂ ਅਦਾਲਤੀ ਚੱਕਰਾਂ ’ਚ ਪੈ ਸਕਦੀ ਹੈ PPR ਮਾਰਕੀਟ ਵੱਲ ਨਿਕਲਣ ਵਾਲੀ 120 ਫੁੱਟੀ ਰੋਡ

Harnek Seechewal

This news is Content Editor Harnek Seechewal