ਡੀ. ਪੀ. ਆਰ. ਓ. ਮਨਵਿੰਦਰ ਸਿੰਘ ਸਮੇਤ 3 ਨੂੰ ਡਿਪਟੀ ਡਾਇਰੈਕਟਰ ਬਣਾਉਣ ਦੀ ਸਿਫਾਰਿਸ਼

04/16/2020 12:25:31 AM

ਜਲੰਧਰ: ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ 3 ਸੀਨੀਅਰ ਲੋਕ ਸੰਪਰਕ ਅਧਿਕਾਰੀਆਂ ਨੂੰ ਵਿਭਾਗ ਨੇ ਅੱਜ ਡਿਪਟੀ ਡਾਇਰੈਕਟਰ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਕਰ ਦਿੱਤੀ ਹੈ। ਜਿਨ੍ਹਾਂ ਨੂੰ ਸਰਕਾਰੀ ਤਰੱਕੀ ਦਿੱਤੀ ਹੈ, ਉਨ੍ਹਾਂ ’ਚ ਜ਼ਿਲਾ ਜਲੰਧਰ ਦੇ ਲੋਕ ਸੰਪਰਕ ਅਫਸਰ (ਡੀ. ਪੀ. ਆਰ. ਓ.) ਮਨਵਿੰਦਰ ਸਿੰਘ ਸ਼ਾਮਲ ਹਨ। ਮਨਵਿੰਦਰ ਸਿੰਘ ਇਸ ਵੇਲੇ ਜਲੰਧਰ ਜ਼ਿਲੇ ਦੇ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐਸ. ਐਸ. ਪੀ. ਨਾਲ ਬਰਾਬਰ ਕਰਫਿਊ ਦੇ ਦਿਨਾਂ ’ਚ ਪੂਰੀ ਤਨਦੇਹੀ ਤੇ ਲਗਨ ਨਾਲ ਸੇਵਾਵਾਂ ਨਿਭਾ ਰਹੇ ਹਨ। ਸ. ਮਨਵਿੰਦਰ ਸਿੰਘ ਆਪਣੀ ਦਫਤਰੀ ਟੀਮ ਦੇ ਨਾਲ ਜਲੰਧਰ ’ਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਭਿਆਨਕ ਬੀਮਾਰੀ ਕੋਰੋਨਾ ਵਾਇਰਸ ’ਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਸਮਾਂ ਆਉਣ ’ਤੇ ਵਿਸ਼ੇਸ਼ ਸਨਮਾਨ ਕਰਨ। ਲੋਕ ਸੰਪਰਕ ਵਿਭਾਗ ਨੇ ਅੱਜ ਡੀ. ਪੀ. ਸੀ. ਵਲੋਂ ਤਿੰਨਾਂ ਦੀ ਤਰੱਕੀ ਲਈ ਮਨਜ਼ੂਰੀ ਦੀ ਫਾਇਲ ਕਲੀਅਰ ਕਰਕੇ ਮੁੱਖ ਮੰਤਰੀ ਦਫਤਰ ਨੂੰ ਰਸਮੀ ਹੁਕਮਾਂ ਲਈ ਭੇਜ ਦਿੱਤੀ। ਜ਼ਿਕਰਯੋਗ ਹੈ ਕਿ ਇਸ ਵੇਲੇ ਇਸ਼ਵਿੰਦਰ ਸਿੰਘ ਲੋਕ ਸਪੰਰਕ ਅਧਿਕਾਰੀ ਪਟਿਆਲਾ ਵਜੋ, ਸਿਖਾ ਨਹਿਰਾ ਰਾਜਪਾਲ ਪੰਜਾਬ ਬੀ. ਪੀ. ਬਦਨੌਰ ਨਾਲ ਸੂਚਨਾ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

Deepak Kumar

This news is Content Editor Deepak Kumar