ਵਿਆਹੁਤਾ ਨੂੰ ਦਾਜ ਦੀ ਮੰਗ ਕਰਦੇ ਘਰੋਂ ਕੱਢਣ ’ਤੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ

12/31/2020 5:52:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)— ਵਿਆਹੁਤਾ ਦੀ ਕੁੱਟਮਾਰ ਕਰਨ ਅਤੇ ਘਰੋਂ ਕੱਢਣ ਦੇ ਦੋਸ਼ ਅਧੀਨ ਟਾਂਡਾ ਪੁਲਸ ਨੇ ਸਹੁਰਾ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀੜਤ ਬੀਬੀ ਅਮਰਜੀਤ ਕੌਰ  ਪੁੱਤਰੀ ਗੁਲਜਾਰ ਸਿੰਘ ਪਿੰਡ ਮਨਸੂਰਪੁਰ (ਮੁਕੇਰੀਆਂ) ਦੇ ਬਿਆਨਾਂ ਦੇ ਆਧਾਰ ’ਤੇ  ਉਸ ਦੇ ਪਤੀ ਜਰਨੈਲ ਸਿੰਘ, ਸਹੁਰਾ ਹਰਭਜਨ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਸੱਸ ਜੋਗਿੰਦਰ ਕੌਰ ਵਾਸੀਅਨ ਪਿੰਡ ਗਿਲਜੀਆਂ ਖ਼ਿਲਾਫ਼ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ’ਚ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 4 ਮਾਰਚ 2015 ਨੂੰ ਜਰਨੈਲ ਸਿੰਘ ਨਾਲ ਹੋਇਆ ਸੀ ਅਤੇ ਉਸ ਦੇ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਅਤੇ ਨਕਦੀ ਪੈਸੇ ਦਿੱਤੇ ਸਨ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਦੀ ਮੰਗ ਕਰਦੇ ਉਸ ਨਾਲ ਕੁੱਟਮਾਰ ਕਰਨ ਲੱਗਾ। 

ਵਿਆਹ ਤੋਂ ਡੇਢ ਸਾਲ ਬਾਅਦ ਉਸ ਦਾ ਪਤੀ ਉਸ ਨੂੰ ਕੈਨੇਡਾ ਲੈ ਗਿਆ, ਜਿੱਥੇ ਉਸ ਦੇ ਦੋ ਪੁੱਤਰ ਸਾਹਿਬਜੋਤ ’ਤੇ ਫਤਿਹ ਸਿੰਘ ਹੋਏ। 19 ਜਨਵਰੀ 2020 ਨੂੰ ਉਹ ਵਾਪਸ ਆਪਣੇ ਪਤੀ ਨਾਲ ਇੰਡੀਆ ਆ ਗਈ, ਜਿਸ ’ਤੇ ਮੇਰੇ ਪਿਤਾ ਜੀ ਨੇ ਮਿਲਣ ਵਾਸਤੇ ਇੱਛਾ ਪ੍ਰਗਟ ਕੀਤੀ ਪਰ ਮੇਰੇ ਸਹੁਰਾ ਪਰਿਵਾਰ ਨੇ ਮੇਰੇ ਪਿਤਾ ਜੀ ਨੂੰ ਮਿਲਣ ਵਾਸਤੇ ਘਰ ਨਹੀਂ ਆਉਣ ਦਿੱਤਾ ਉਪਰੰਤ ਮੇਰਾ ਜੇਠ ਮੈਨੂੰ ਗੁਰਦੁਆਰਾ ਗਰਨਾ ਸਾਹਿਬ ਛੱਡ ਕੇ ਆਇਆ ਜਿੱਥੋਂ ਮੇਰੇ ਪਿਤਾ ਜੀ ਮੈਨੂੰ ਪੇਕੇ ਘਰ ਲੈ ਗਏ। 

ਉਪਰੰਤ ਰਾਜ਼ੀਨਾਨੇ ਤੋਂ ਬਾਅਦ ਮੈਂ ਵਾਪਸ ਪਿੰਡ ਗਿਲਜੀਆਂ ਆਪਣੇ ਸਹੁਰਾ ਪਰਿਵਾਰ ਵਿਚ ਆ ਗਈ ਅਤੇ 5 ਮਾਰਚ ਨੂੰ ਅਸੀਂ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ। ਉਸ ਦਿਨ ਵੀ ਮੇਰੇ ਪਿਤਾ ਜੀ ਨੇ ਆਪਣੀ ਹੈਸੀਅਤ ਮੁਤਾਬਕ ਸੋਨਾ, ਕੱਪੜੇ ਅਤੇ ਨਕਦੀ ਕੈਸ਼ ਸਹੁਰਾ ਪਰਿਵਾਰ ਨੂੰ ਦਿੱਤਾ ਪਰ ਇਸ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਨੇ ਕਾਰ ਦੀ ਮੰਗ ਕਰਦੇ ਹੋਏ ਕੱੁਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਟਾਂਡਾ ਪੁਲਸ ਨੇ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


shivani attri

Content Editor

Related News