ਦਾਜ ਦੀ ਖ਼ਾਤਰ ਵਿਆਹੁਤਾ ਨੂੰ ਤੰਗ ਕਰਨ ਵਾਲੇ ਸਹੁਰਿਆਂ ’ਤੇ ਖ਼ਿਲਾਫ਼ ਮਾਮਲਾ ਦਰਜ

02/13/2021 2:59:56 PM

ਟਾਂਡਾ ਉੜਮੜ (ਪੰਡਿਤ, ਕੁਲਦੀਸ਼, ਮੋਮੀ)- ਪਿੰਡ ਜਲਾਲਪੁਰ ਵਾਸੀ ਵਿਆਹੁਤਾ ਨੂੰ ਦਾਜ ਦੀ ਖ਼ਾਤਰ ਤੰਗ ਪ੍ਰੇਸ਼ਾਨ ਕਰਕੇ ਘਰੋਂ ਕੱਢਣ ਵਾਲੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਪੁਲਸ ਨੇ ਇਹ ਮਾਮਲਾ ਮਨਜੀਤ ਕੌਰ ਪੁੱਤਰੀ ਖਰੈਤੀ ਲਾਲ ਦੇ ਬਿਆਨ ਦੇ ਆਧਾਰ ਉਤੇ ਉਸ ਦੇ ਪਤੀ ਜੋਗਾ ਸਿੰਘ, ਸਹੁਰਾ ਸੁਰਿੰਦਰ ਪਾਲ ਸਿੰਘ ਅਤੇ ਸੱਸ ਜਸਵਿੰਦਰ ਕੌਰ ਵਾਸੀ ਭੁਲੱਥ ਦੇ ਖ਼ਿਲਾਫ਼ ਦਰਜ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਮਨਜੀਤ ਕੌਰ ਨੇ ਦੋਸ਼ ਲਾਇਆ ਸੀ ਕਿ ਉਕਤ ਮੁਲਜਮਾਂ ਨੇ ਉਸ ਨੂੰ ਦਾਜ ਦੀ ਖ਼ਾਤਰ ਤੰਗ ਪ੍ਰੇਸ਼ਾਨ ਕੀਤਾ ਅਤੇ ਕੁੱਟਮਾਰ ਕਰਨ ਦੇ ਨਾਲ-ਨਾਲ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਜਾਂਚ ਡੀ. ਐੱਸ. ਪੀ. ਟਾਂਡਾ ਵੱਲੋ ਕਰਨ ਤੋਂ ਬਾਅਦ ਪੁਲਸ ਨੇ ਹੁਣ ਇਹ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਕੁਲਵਿੰਦਰ ਸਿੰਘ ਮਾਮਲੇ ਸਬੰਧੀ ਹੁਣ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ


shivani attri

Content Editor

Related News