ਪਾਲਤੂ ਕੁੱਤਿਆਂ ਨੇ 2 ਸਾਲਾ ਬੱਚੇ ਅਤੇ ਮਾਂ ਨੂੰ ਬੁਰੀ ਤਰ੍ਹਾਂ ਨੋਚਿਆ

02/01/2020 5:05:24 PM

ਜਲੰਧਰ (ਕਮਲੇਸ਼)— ਥਾਣਾ ਨੰਬਰ 5 ਦੇ ਅਧੀਨ ਆਉਂਦੇ ਗਣੇਸ਼ ਨਗਰ 'ਚ 2 ਸਾਲ ਦੇ ਬੱਚੇ ਅਤੇ ਉਸ ਦੀ ਮਾਂ ਨੂੰ 2 ਪਾਲਤੂ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਦਿੱਤਾ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਕਰੀਬ 11 ਵਜੇ ਅਮਨਦੀਪ ਕੌਰ ਅਤੇ ਉਸ ਦਾ 2 ਸਾਲ ਦਾ ਬੇਟਾ ਖੁਸ਼ਵਿੰਦਰ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੇ ਮੁਹੱਲੇ 'ਚ ਹੀ ਇਕ ਪਰਿਵਾਰ ਵੱਲੋਂ ਪਾਲੇ ਗਏ 2 ਪਾਲਤੂ ਕੁੱਤਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਅਮਨਦੀਪ ਸਿੰਘ ਨੇ ਦੱਸਿਆ ਕਿ ਕੁੱਤਿਆਂ ਨੇ ਉਸ ਦੇ ਦੋ ਸਾਲ ਦੇ ਬੇਟੇ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਉਸ ਦੇ ਬੇਟੇ ਦੇ ਸਿਰ, ਪੈਰ ਅਤੇ ਹੱਥਾਂ 'ਤੇ ਡੂੰਘੇ ਜ਼ਖਮ ਹੋ ਗਏ ਹਨ। ਇਸ ਦੇ ਨਾਲ ਹੀ ਉਸ ਨੂੰ ਕੁੱਤੇ ਨੇ ਕਈ ਜਗ੍ਹਾ ਕੱਟਿਆ ਹੈ। ਬੱਚੇ ਨੂੰ ਇਲਾਜ ਲਈ ਅੰਕੁਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਨੰਬਰ 5 ਦੀ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ।


shivani attri

Content Editor

Related News