ਡਾਕਟਰਾਂ ਨੇ ਵੀ ਓ. ਪੀ. ਡੀ. ਬੰਦ ਰੱਖ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

07/26/2021 4:49:42 PM

ਨਵਾਂਸ਼ਹਿਰ (ਤ੍ਰਿਪਾਠੀ) - ਐੱਨ. ਪੀ. ਏ. ਬਹਾਲ ਰੱਖਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਓ. ਪੀ. ਡੀ. ਠੱਪ ਰੱਖ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡਾ. ਸਤਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੀ. ਸੀ. ਐੱਮ. ਐਸੋਸੀਏਸ਼ਨ ਪੰਜਾਬ ਸਟੇਟ, ਵੈਟਰਨਰੀ ਐਸੋਸੀਏਸ਼ਨ, ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ, ਆਯੁਰਵੈਦਿਕ, ਪੀ. ਸੀ. ਐੱਮ. ਐੱਸ. ਡੈਂਟਲ ਵੱਲੋਂ ਸਮੂਹਿਕ ਤੌਰ ’ਤੇ ਹੜਤਾਲ ਕਰੇ ਪੰਜਾਬ ਸਰਕਾਰ ਦੇ ਉਕਤ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਵਿਚ ਕੋਰੋਨਾ ਯੋਧਾਵਾਂ ਦੀ ਭੂਮਿਕਾ ਨਿਭਾਉਣ ਵਾਲੇ ਡਾਕਟਰਾਂ ਨਾਲ ਬੇ-ਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨ. ਪੀ. ਏ. ਦੀ ਸਹੂਲਤ ਖੁੱਸ ਜਾਣ ’ਤੇ ਡਾਕਟਰ ਚੁੱਪ ਨਹੀਂ ਰਹਿਣਗੇ ਅਤੇ ਇਸ ਦੇ ਖ਼ਿਲਾਫ਼ ਇਕਜੁਟ ਹੋ ਕੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। 

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਵੱਡੀ ਵਾਰਦਾਤ, ਜ਼ਮੀਨੀ ਵਿਵਾਦ ਕਾਰਨ ਗੋਲ਼ੀਆਂ ਮਾਰ ਕੇ ਕਿਸਾਨ ਦਾ ਕੀਤਾ ਕਤਲ

ਜ਼ਿਲ੍ਹਾ ਪ੍ਰਧਾਨ ਡਾ. ਨਿਰੰਜਣ ਪਾਲ ਹਿਉਂ, ਡਾ. ਸਤਵਿੰਦਰ ਸਿੰਘ, ਡਾ. ਮਨਦੀਪ ਕਮਲ ਅਤੇ ਨੀਨਾ ਨੇ ਦੱਸਿਆ ਕਿ ਜੁਆਇੰਟ ਗੌਰਮਿੰਟ ਡਾਕਟਰਜ਼ ਕੋ-ਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਆਯੋਜਿਤ ਕੀਤੀ ਜਾ ਰਹੀ ਹੜਤਾਲ ਵਿਚ ਜਿੱਥੇ ਹਸਪਤਾਲ ਵੱਲੋਂ ਓ. ਪੀ. ਡੀ. ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕੀਤਾ ਤਾਂ ਹੋਰ ਐਮਰਜੈਂਸੀ ਸੇਵਾਵਾਂ ਨੂੰ ਵੀ ਠੱਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਡਾਕਟਰਾਂ ਨੂੰ ਮੁੱਢਲੀ ਤਨਖਾਹ ਦੇ 25 ਫੀਸਦੀ ਦੇ ਬਰਾਬਰ ਐੱਨ. ਪੀ. ਏ. ਦਿੰਦੀ ਆ ਰਹੀ ਹੈ, ਜਿਸਨੂੰ ਹਰ ਲਾਭ ਲਈ ਤਨਖ਼ਾਹ ਦਾ ਮੁੱਢਲਾ ਹਿੱਸਾ ਮੰਨਿਆ ਜਾਂਦਾ ਹੈ ਪਰ ਸਰਕਾਰ ਵੱਲੋਂ ਸਿਫਾਰਿਸ਼ ਕੀਤੇ ਗਏ 6ਵੇਂ ਪੇਅ ਕਮਿਸ਼ਨ ਵਿਚ ਉਕਤ ਐੱਨ. ਪੀ. ਏ. ਨੂੰ 25 ਤੋਂ ਘਟਾ ਕੇ 20 ਫ਼ੀਸਦੀ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਡਾਕਟਰਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਹ ਪਾਇਆ ਜਾ ਰਿਹਾ ਹੈ ਅਤੇ ਇਸ ਬੇਇੰਸਾਫੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

ਉਨ੍ਹਾਂ ਕਿਹਾ ਕਿ ਐੱਨ. ਪੀ. ਏ. ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਡਾਕਟਰਜ਼ ਦਾ ਰੋਸ ਲਗਾਤਾਰ ਜਾਰੀ ਰਹੇਗਾ, ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਜਲਦ ਮਨਜ਼ੂਰ ਨਹੀਂ ਕੀਤਾ ਤਾਂ ਪੋਸਟਮਾਰਟਮ, ਕੋਵਿਡ-19 ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਠੱਪ ਕੀਤਾ ਜਾਵੇਗਾ। ਇਸ ਮੌਕੇ ਡਾ. ਗੁਰਪਾਲ ਕਟਾਰੀਆ, ਡਾ.ਨਿਰਮਲ ਕੁਮਾਰ, ਡਾ. ਅਜੈ ਬਸਰਾ, ਡਾ. ਪਰਮਿੰਦਰ ਸਿੰਘ, ਡਾ. ਬਰਿੰਦਰਪਾਲ, ਡਾ. ਰਾਜਿੰਦਰ ਮਾਗੋ, ਡਾ. ਨਵਨੀਤ ਕੌਰ, ਡਾ. ਵਰਿੰਦਰ ਕੁਮਾਰ, ਡਾ. ਪਾਰਸ, ਡਾ. ਹਰਪਿੰਦਰ ਸਿੰਘ, ਡਾ. ਹਰਤੇਸ਼ ਪਾਹਵਾ, ਡਾ. ਮੋਨਿਕਾ ਜੈਨ, ਡਾ. ਕੁਲਾਰ, ਡਾ. ਨਵਰੀਤ ਕੌਰ ਤੋਂ ਇਲਾਵਾ ਹੋਰ ਸਹਾਇਕ ਸਟਾਫ਼ ਮੌਜੂਦ ਸੀ।

ਇਹ ਵੀ ਪੜ੍ਹੋ: ਨੂਰਮਹਿਲ 'ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖ਼ੂਹ 'ਚੋਂ ਮਿਲੀਆਂ ਸੜੀਆਂ ਲਾਸ਼ਾਂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News