ਆਈ. ਐੱਮ. ਏ. ਨਾਲ ਜੁੜੇ ਡਾਕਟਰਾਂ ਕੀਤੀ ਹੜਤਾਲ, ਬੰਦ ਰਹੀਆਂ ਮੈਡੀਕਲ ਸੇਵਾਵਾਂ

06/17/2019 6:15:16 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਏ ਜਾਨ-ਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਟਾਂਡਾ 'ਚ ਵੀ ਡਾਕਟਰਾਂ ਨੇ ਉਨ੍ਹਾਂ ਦੇ ਹੱਕ 'ਚ 'ਹਾਅ ਦਾ ਨਾਅਰਾ' ਮਾਰਿਆ। ਇਸ ਅੰਦੋਲਨ ਅਤੇ ਦੇਸ਼-ਵਿਆਪੀ ਹੜਤਾਲ ਦਾ ਹਿੱਸਾ ਬਣਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੀ ਟਾਂਡਾ ਬਰਾਂਚ ਦੀ ਇਕ ਮੀਟਿੰਗ ਡਾ. ਡੀ. ਐੱਲ. ਬਡਵਾਲ ਦੀ ਅਗਵਾਈ 'ਚ ਹੋਈ, ਜਿਸ 'ਚ ਟਾਂਡਾ ਦੇ ਸਾਰੇ ਹਸਪਤਾਲਾਂ ਨਾਲ ਸਬੰਧਤ ਡਾਕਟਰਾਂ ਨੇ ਕੋਲਕਾਤਾ (ਪੱਛਮੀ ਬੰਗਾਲ) ਵਿਚ ਪ੍ਰਦਰਸ਼ਨ ਕਰ ਰਹੇ ਆਪਣੇ ਸਾਥੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਹੜਤਾਲ ਦੌਰਾਨ ਡਾਕਟਰਾਂ ਨੇ ਆਪਣਾ ਕੰਮਕਾਜ ਬੰਦ ਰੱਖਿਆ।

PunjabKesari

ਡਾ. ਬਡਵਾਲ ਨੇ ਦੱਸਿਆ ਕਿ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀ ਓ. ਪੀ. ਡੀ. ਅਤੇ ਆਪਰੇਸ਼ਨ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਕੱਲ ਸਵੇਰ ਤੱਕ ਬੰਦ ਰਹਿਣਗੀਆਂ। ਐੱਨ. ਆਰ. ਐੱਸ. ਮੈਡੀਕਲ ਕਾਲਜ ਵਿਚ ਡਾਕਟਰਾਂ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿਚ ਹੜਤਾਲ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੇਸ਼ ਭਰ 'ਚ ਉਚਿਤ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਾਰੇ ਹਸਪਤਾਲਾਂ 'ਚ ਪੁਲਸ ਬਲ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਡਾਕਟਰਾਂ 'ਤੇ ਹੋਣ ਵਾਲੇ ਹਮਲੇ ਰੋਕਣ ਲਈ ਸਰਕਾਰ ਵੱਲੋਂ ਸਖ਼ਤ ਕਾਨੂੰਨ ਵੀ ਬਣਾਇਆ ਜਾਣਾ ਚਾਹੀਦਾ ਹੈ। ਡਾਕਟਰਾਂ ਦੀ ਹੜਤਾਲ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ।

ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਏ ਹਮਲੇ ਦੀ ਨਿੰਦਾ ਕਰਨ ਵਾਲਿਆਂ 'ਚ ਡਾ. ਕੇਵਲ ਸਿੰਘ, ਡਾ. ਰਣਜੀਤ ਸਿੰਘ, ਡਾ. ਪ੍ਰੀਤ ਮਹਿੰਦਰ ਸਿੰਘ, ਡਾ. ਅਸ਼ੋਕ ਰੇਖੀ, ਡਾ. ਨਛੱਤਰ ਸਿੰਘ, ਡਾ. ਕਰਨ ਸੈਣੀ, ਡਾ. ਰਾਜਨ, ਡਾ. ਰੁਪਿੰਦਰ ਕੌਰ, ਡਾ. ਆਰ. ਕੇ. ਗੋਇਲ, ਡਾ. ਅਮਿਤ ਪਾਠਕ, ਡਾ. ਗੁਰਜੋਤ ਸਿੰਘ ਪਾਬਲਾ, ਡਾ. ਅੰਕਿਤ ਗੋਇਲ, ਡਾ. ਰੋਹਿਤ ਪਾਠਕ, ਡਾ. ਦਵਿੰਦਰ, ਡਾ. ਕਰਮਜੀਤ ਸਿੰਘ, ਡਾ. ਜਤਿੰਦਰ ਗਿੱਲ, ਡਾ. ਮਨਮੀਤ ਕੌਰ, ਡਾ. ਸਰਬਜੀਤ ਕੌਰ, ਡਾ. ਮੀਨੂੰ ਪੁਰੀ, ਡਾ. ਕਰਨਦੀਪ ਰਿਸ਼ੀ, ਡਾ. ਗੋਇਲ ਆਦਿ ਸ਼ਾਮਲ ਸਨ।


shivani attri

Content Editor

Related News