ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਵਿਰੁੱਧ 20 ਨੂੰ ਪ੍ਰਦਰਸ਼ਨ ਕਰਨਗੀਆਂ ਕਿਸਾਨ ਜਥੇਬੰਦੀਆਂ

07/11/2020 2:02:39 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)— ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਮੁੱਖ ਦਫ਼ਤਰ ਟਾਂਡਾ ਵਿਖੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਦੀ ਅਗਵਾਈ 'ਚ ਹੋਈ। ਜਿਸ 'ਚ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਰਹਿਨੁਮਾ ਬਲਬੀਰ ਸਿੰਘ ਰਾਜੇਵਾਲ ਦੀ ਹਾਜ਼ਰੀ 'ਚ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਵੱਲੋਂ ਲਏ ਗਏ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਨੂੰ ਖਤਮ ਕਰਕੇ ਇਸ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੇ ਫਰਮਾਨ ਦਾ ਤਿੱਖਾ ਵਿਰੋਧ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਸਰਕਾਰ ਵੱਲੋਂ ਲਏ ਜਾ ਰਹੇ ਲਗਾਤਾਰ ਕਿਸਾਨ ਵਿਰੋਧੀ ਫ਼ੈਸਲਿਆਂ ਕਾਰਨ ਕਿਸਾਨਾਂ 'ਚ ਭਾਰੀ ਰੋਸ ਹੈ। ਪ੍ਰਧਾਨ ਚੌਹਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਫ਼ਸਲਾਂ ਦੀ ਸਿੱਧੀ ਖਰੀਦ ਕਰ ਦਿੱਤੀ ਤਾਂ ਕਣਕ ਝੋਨੇ ਦਾ ਹਾਲ ਵੀ ਮੱਕੀ ਵਾਲਾ ਹੋ ਜਾਣਾ ਹੈ। ਇਸ ਕਰਕੇ ਸਰਕਾਰ ਵੱਲੋਂ ਲਏ ਫੈਸਲੇ ਦੇ ਵਿਰੁੱਧ 20 ਜੁਲਾਈ ਨੂੰ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਆਪੋ ਆਪਣੇ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਲਗਾ ਕੇ 3 ਘੰਟੇ 10 ਮਿੰਟ  ਜੀ. ਟੀ. ਰੋਡ ਟਾਂਡਾ ਦਸੂਹਾ ਅਤੇ ਮੁਕੇਰੀਆਂ ਵਿਖੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਤੇਲ ਦੇ ਰੇਟਾਂ 'ਚ ਵੀ ਕੀਤੇ ਭਾਰੀ ਵਾਧੇ  ਵਿਰੁੱਧ ਵੀ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੀਟਿੰਗ ਵਿੱਚ ਵਿਸ਼ੇਸ਼ ਰੂਪ ਚ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਇਕਜੁੱਟਤਾ ਦਿਖਾ ਕੇ ਸਰਕਾਰ ਵੱਲੋਂ ਲਏ ਫੈਸਲਿਆਂ ਦਾ ਵਿਰੋਧ ਕਰਨ। ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬਲਬੀਰ ਸਿੰਘ ਬਾਜਵਾ, ਜੁਝਾਰ ਸਿੰਘ ਕੇਸੋਪੁਰ ,ਜਰਨੈਲ ਸਿੰਘ ਕੁਰਾਲਾ, ਭੁਪਿੰਦਰ ਸਿੰਘ ਜੰਡ, ਰਾਜਿੰਦਰ ਸਿੰਘ ਵੜੈਚ, ਸਤਪਾਲ ਸਿੰਘ ਮਿਰਜ਼ਾਪੁਰ, ਕਰਮਜੀਤ ਸਿੰਘ ਜਾਜਾ ,ਅਮਰਜੀਤ ਸਿੰਘ ਮੂਨਕ, ਬਲਵੀਰ ਸਿੰਘ ਸੋਹੀਆਂ ,ਮੋਦੀ ਕੁਰਾਲਾ, ਪਰਮਿੰਦਰ ਸਿੰਘ ਰਸੂਲਪੁਰ ,ਜੱਸ ਟਾਂਡਾ, ਹੀਰਾ ਮਿਰਜਾਪੁਰ, ਕਸ਼ਮੀਰ ਸਿੰਘ ਝਿੰਗੜ, ਮੰਤਰੀ ਜਾਜਾ ,ਪ੍ਰਿਤਪਾਲ ਸਿੰਘ ਸੈਨਪੁਰ ਆਦਿ ਮੌਜੂਦ ਸਨ।

shivani attri

This news is Content Editor shivani attri