ਚੌਲਾਂਗ ਟੋਲ ਪਲਾਜ਼ਾ ਧਰਨੇ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੱਢੀ ਭੜਾਸ

02/04/2021 5:08:58 PM

ਟਾਂਡਾ ਉੜਮੁੜ (ਵਰਿੰਦਰ  ਪੰਡਿਤ,ਕੁਲਦੀਸ਼,ਮੋਮੀ)- ਦੋਆਬਾ ਕਿਸਾਨ ਕਮੇਟੀ ਵੱਲੋ ਹਾਈਵੇਅ ਚੌਲਾਂਗ ਟੋਲ ਪਲਾਜ਼ਾ ਉਤੇ ਲਾਏ ਗਏ ਧਰਨੇ ਦੇ 123ਵੇਂ ਦਿਨ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਰਹੇ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ ਗਈ। 

ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ

ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਲਾਏ ਗਏ ਇਸ ਧਰਨੇ ਦੌਰਾਨ  ਕਿਸਾਨ ਆਗੂਆਂ ਪ੍ਰਿਥਪਾਲ ਸਿੰਘ ਗੁਰਾਇਆ, ਗੁਰਮਿੰਦਰ ਸਿੰਘ, ਰਤਨ ਸਿੰਘ, ਹਰਨੇਕ ਸਿੰਘ ਟਾਂਡਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅਵਾਜ ਬੁਲੰਦ ਕਰਦੇ ਹੋਏ ਆਖਿਆ ਕਿ ਮੋਦੀ ਸਰਕਾਰ ਦੇ ਜਬਰ ਦਾ ਜਵਾਬ ਦੇਣ ਲਈ ਹੁਣ ਵੱਖ ਵੱਖ ਸੂਬਿਆਂ ਤੋਂ ਲੱਖਾਂ ਕਿਸਾਨ ਅਤੇ ਮਜ਼ਦੂਰ ਅੰਨਦਾਤਿਆ ਦੇ ਸੰਘਰਸ਼ ਵਿੱਚ ਸਾਥ ਦੇਣ ਲਈ ਦਿੱਲੀ ਕੂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਉਨ੍ਹਾਂ ਆਖਿਆ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਨੂੰ ਮਿਲ ਰਹੇ ਹਰ ਵਰਗ ਦੇ ਸਾਥ ਨਾਲ ਜਿੱਤ ਯਕੀਨੀ ਹੈ। ਇਸ ਮੌਕੇ ਖੋਜਪੁਰ ਦੀਆਂ ਸੰਗਤਾਂ ਨੇ ਧਰਨੇ ਵਿੱਚ ਭਾਗ ਲੈਣ ਦੇ ਨਾਲ ਨਾਲ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ। ਇਸ ਮੌਕੇ ਗੁਰਦਿਆਲ ਸਿੰਘ, ਦਿਲਰਾਜ ਸਿੰਘ, ਤਰਲੋਚਨ ਸਿੰਘ ਰਾਹੀਂ,ਸਵਰਨ ਸਿੰਘ ਝੋਜੜਾ, ਕਰਨੈਲ ਸਿੰਘ, ਕਰਨੈਲ ਸਿੰਘ ਖਰਲ ਕਲਾ, ਅਵਤਾਰ ਸਿੰਘ ਜਹੂਰਾ, ਕਰਨੈਲ ਸਿੰਘ ਸੱਲਾ, ਹਰਬੰਸ ਸਿੰਘ ਕੰਗ, ਨੰਬਰਦਾਰ ਪਵਨਦੀਪ ਸਿੰਘ, ਰਾਜਬੀਰ ਸਿੰਘ, ਅਵਤਾਰ ਸਿੰਘ, ਹਰਕੀਰਤ ਸਿੰਘ, ਬਲਕਾਰ ਸਿੰਘ ਜਹੂਰਾ, ਪ੍ਰਗਟ ਸਿੰਘ, ਮਨਪ੍ਰੀਤ ਜੌੜਾ, ਅਮਰੀਕ ਸਿੰਘ, ਹਰਭਜਨ ਸਿੰਘ, ਗੁਰਦੇਵ ਸਿੰਘ ਜਹੂਰਾ, ਸੁਖਵਿੰਦਰ ਸਿੰਘ, ਫ਼ਕੀਰ ਸਿੰਘ, ਬਲਬੀਰ ਸਿੰਘ, ਕੁਲਵੀਰ ਸਿੰਘ, ਪਾਖਰ ਸਿੰਘ, ਜਗਦੀਸ਼ ਸਿੰਘ, ਪਰਮਜੀਤ ਸਿੰਘ, ਸੁੱਚਾ ਸਿੰਘ, ਬਿੱਕਰ ਸਿੰਘ, ਚੰਨਣ ਸਿੰਘ ਖੋਜਪੁਰ, ਸਾਧੂ ਸਿੰਘ ਅਤੇ ਜਗਤਾਰ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ


shivani attri

Content Editor

Related News