ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਦੁਕਾਨਦਾਰਾਂ ਨਾਲ ਖੜ੍ਹੀ ਹੈ ਦੋਆਬਾ ਕਿਸਾਨ ਕਮੇਟੀ

05/08/2021 5:21:50 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਦੋਆਬਾ ਕਿਸਾਨ ਕਮੇਟੀ ਅੱਜ ਟਾਂਡਾ ਵਿੱਚ ਦੁਕਾਨਦਾਰ ਅਤੇ ਵਪਾਰੀ ਵਰਗ ਦੇ ਹੱਕ ਵਿੱਚ ਨਿੱਤਰੀ ਹੈ ਅਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਜਥੇਬੰਦੀ ਨੇ ਲਾਕਡਾਉਂਨ ਕਾਰਨ ਪੈਦਾ ਹੋਏ ਹਲਾਤਾਂ ਵਿੱਚ ਦੁਕਾਨਦਾਰਾਂ ਨਾਲ ਖੜੇ ਹੋਣ ਦਾ ਪ੍ਰੋਗਰਾਮ ਉਲੀਕਿਆ। ਇਸ ਮੌਕੇ ਪ੍ਰਧਾਨ ਰਸੂਲਪੁਰ, ਪ੍ਰਿਥਪਾਲ ਸਿੰਘ, ਸਤਪਾਲ ਸਿੰਘ ਮਿਰਜ਼ਾਪੁਰ, ਹਰਦੀਪ ਖੁੱਡਾ ਅਤੇ ਹੋਰਨਾਂ ਆਗੂਆਂ ਨੇ ਆਖਿਆ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕੋਰੋਨਾ ਦੇ ਡਰਾਵੇ ਦੀ ਆੜ ਵਿੱਚ ਜਬਰਨ ਦੁਕਾਨਾਂ ਬੰਦ ਕਰਵਾ ਕੇ ਦੁਕਾਨਦਾਰ ਵਰਗ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ

ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਕੋਰੋਨਾ ਨਾਲ ਨਜਿੱਠਣ ਵਿੱਚ ਪੂਰੀ ਤਰਾਂ ਨਕਾਮ ਰਹੀ ਹੈ ਅਤੇ ਹੁਣ ਨਾਕਾਮੀ ਨੂੰ ਛੁਪਾਉਣ ਲਈ ਲੋਕਾਂ ਤੇ ਪਾਬੰਦੀਆਂ ਲਗਾ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਆਖਿਆ ਪ੍ਰਸ਼ਾਸ਼ਨ ਵੱਲੋ 90 ਫ਼ੀਸਦੀ ਦੁਕਾਨਾਂ ਨੂੰ ਖੋਲਣ ਦੀ ਛੋਟ ਤੇ 10 ਫ਼ੀਸਦੀ ਦੁਕਾਨਾਂ ਨੂੰ ਘੱਟ ਛੋਟ ਦੇਣਾ ਹਾਸੋ ਹੀਣਾ ਫੈਸਲਾ ਹੈ। ਠੇਕੇ ਖੁੱਲ੍ਹੇ ਹਨ ਪਰ ਕਿਤਾਬਾਂ, ਕੱਪੜੇ ਅਤੇ ਜੁੱਤੀਆਂ ਆਦਿ ਦੀਆਂ ਦੁਕਾਨਾਂ ਤਾਂ ਬੰਦ ਹਨ। 

ਇਹ ਵੀ ਪੜ੍ਹੋ :  ਵਿਧਾਇਕ ਚੀਮਾ ਦਾ ਪੀ. ਏ. ਤੇ ਉਸ ਦਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ 'ਚ, ਖ਼ੁਦ ਵੀ ਹੋਏ ਇਕਾਂਤਵਾਸ

ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਬੰਦਿਸ਼ਾ ਹਟਾ ਕੇ ਸਮੂਹ ਦੁਕਾਨਾਂ ਨੂੰ ਇਕ ਸਾਰ ਖੋਲ੍ਹਣ ਦੀ ਇਜਾਜ਼ਤ ਦੇਵੇ | ਉਨ੍ਹਾਂ ਆਖਿਆ ਜੇਕਰ ਪ੍ਰਸ਼ਾਸ਼ਨ ਨੇ ਦੁਕਾਨਦਾਰਾਂ ਨਾਲ ਧੱਕੇ ਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀ ਉਨ੍ਹਾਂ ਨਾਲ ਢਾਲ ਬਣਕੇ ਖੜੇ ਹੋਵੇਗੀ। ਇਸਦੇ ਨਾਲ ਨਾਲ ਚੌਲਾਂਗ ਟੋਲ ਪਲਾਜ਼ਾ ਤੇ ਵੀ ਜਥੇਬੰਦੀ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰਿਹਾ। ਇਸ ਮੌਕੇ ਹਰਮੀਤ ਔਲਖ,  ਮਨਦੀਪ ਸਿੰਘ,ਪ੍ਰਦੀਪ ਸਿੰਘ, ਬਲਜੀਤ ਸਿੰਘ ਬਰਿਆਰ, ਗੁਰਜੀਤ ਸਿੰਘ ਪੁਲ ਪੁਖਤਾ, ਰਮਣੀਕ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕਰਮਜੀਤ ਜਾਜਾ, ਸੁਰਿੰਦਰ ਸਿੰਘ ਦਾਰਾਪੁਰ, ਗੁਰਬਖਸ਼ ਸਿੰਘ, ਰਤਨ ਸਿੰਘ, ਜਗਤਾਰ ਸਿੰਘ, ਗੁਰਮਿੰਦਰ ਸਿੰਘ, ਦੀਪ ਨੰਗਲ,ਹੈਪੀ ਜਾਜਾ, ਸਪਨਦੀਪ ਸਿੰਘ, ਨਵਦੀਪ ਸਿੰਘ, ਬਲਜੀਤ ਸਿੰਘ, ਚਰਨਜੀਤ ਬਾਜਵਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News