ਗੰਨਾ ਸਬਸਿਡੀ ਨੂੰ ਲੈ ਕੇ ਕੀਤੇ ਵਾਅਦੇ ਤੋਂ ਜੇਕਰ ਸਰਕਾਰ ਮੁੱਕਰੀ ਤਾਂ ਸੜਕਾਂ ਹੋਣਗੀਆਂ ਜਾਮ: ਜੰਗਵੀਰ ਚੌਹਾਨ

07/30/2019 1:33:57 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਹੋਈ ਇਸ ਮੀਟਿੰਗ 'ਚ ਕਿਸਾਨੀ ਮੰਗਾ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਪ੍ਰਧਾਨ ਚੌਹਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਜੋ 25 ਰੁਪਏ ਸਬਸਿਡੀ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਦੇਣੀ ਸੀ, ਉਹ ਚੋਣਾਂ ਸਮੇਂ ਕੁਝ ਕੁ ਫੀਸਦੀ ਅਦਾਇਗੀ ਹੋਈ ਸੀ ਅਤੇ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜਰ ਆ ਰਹੀ ਹੈ, ਜਿਸ ਦਾ ਕਿਸਾਨਾਂ 'ਚ ਬਹੁਤ ਰੋਹ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈਕੇ ਹੀ ਜਲਦੀ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਮੁਲਾਕਾਤ ਕੀਤੀ ਜਾਵੇਗੀ। 

ਉਨ੍ਹਾਂ ਇਸ ਮੌਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਫਿਰ ਵੀ ਕੋਈ ਹੱਲ  ਨਿਕਲਦਾ ਦਿਖਾਈ ਨਾ ਦਿੱਤਾ ਤਾਂ ਪੰਜਾਬ ਭਰ ਦੇ ਕਿਸਾਨਾਂ ਨੂੰ ਨਾਲ ਲੈ ਕੇ ਵੱਡੇ ਪੱਧਰ ਸੰਘਰਸ਼ ਕੀਤਾ ਜਾਵੇਗਾ ਅਤੇ ਸੜਕਾਂ ਤੇ ਰੇਲ ਆਵਾਜਾਈ ਜਾਮ ਕਰ ਦਿੱਤੀ ਜਾਵੇਗੀ, ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।  ਇਸ ਮੌਕੇ ਰਣਜੀਤ ਸਿੰਘ ਬਾਜਵਾ, ਜੁਝਾਰ ਸਿੰਘ ਕੇਸੋਪੁਰ, ਜਰਨੈਲ ਸਿੰਘ ਕੁਰਾਲਾ,  ਪ੍ਰੀਤ ਮੋਹਨ ਹੈਪੀ, ਅਵਤਾਰ ਸਿੰਘ ਚੀਮਾ, ਅਮਰਜੀਤ ਸਿੰਘ ਸੰਧੂ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਕੁਰਾਲਾ, ਪ੍ਰੀਤ ਪਾਲ ਸਿੰਘ ਸੈਨਪੁਰ, ਤਾਰਾ ਬਾਹਟੀਵਾਲ ਆਦਿ ਮੌਜੂਦ ਸਨ।


shivani attri

Content Editor

Related News