ਜ਼ਿਲ੍ਹਾ ਰੂਪਨਗਰ ’ਚ 12 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

12/24/2020 12:06:08 PM

ਰੂਪਨਗਰ (ਵਿਜੇ ਸ਼ਰਮਾ)— ਜ਼ਿਲ੍ਹਾ ਰੂਪਨਗਰ ’ਚ ਅੱਜ 12 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 100237 ਸੈਂਪਲ ਲਏ ਗਏ, ਜਿੰਨਾਂ ’ਚੋਂ 96184 ਦੀ ਰਿਪੋਰਟ ਨੈਗੇਟਿਵ ਆਈ ਅਤੇ 1492 ਦੀ ਰਿਪੋਰਟ ਹਾਲੇ ਪੈਂਡਿੰਗ ਹੈ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ 

ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ  
ਰੂਪਨਗਰ ਜ਼ਿਲੇ੍ਹ ’ਚ ਹੁਣ ਤੱਕ 3288 ਲੋਕ ਕੋਰੋਨਾ ਤੋਂ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2930 ਰਿਕਵਰ ਹੋਏ ਹਨ ਜਦੋ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ 12 ਲੋਕਾਂ ਨੂੰ ਅੱਜ ਵੀ ਡਿਸਚਾਰਜ ਕੀਤਾ ਗਿਆ। ਜ਼ਿਲੇ੍ਹ ’ਚ ਐਕਟਿਵ ਕੇਸਾਂ ਦਾ ਅੰਕੜਾ 197 ਹੈ ਜਦਕਿ ਹੁਣ ਤੱਕ ਕਰੋਨਾ ਸੰਕ੍ਰਮਿਤ ਕਾਰਨ ਹੋਈਆਂ ਮੌਤਾਂ ਦਾ ਅੰਕੜਾ 160 ਹੈ। ਸਿਹਤ ਮਹਿਕਮੇ ਦੁਆਰਾ ਅੱਜ 756 ਸੈਂਪਲ ਲਏ ਗਏ। ਜਿਹੜੇ ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ’ਚ ਨੰਗਲ ਤੋਂ 3, ਰੂਪਨਗਰ ਤੋਂ 4, ਸ੍ਰੀ ਅਨੰਦਪੁਰ ਸਾਹਿਬ ਤੋਂ 3, ਭਰਤਗਡ਼੍ਹ ਤੋਂ 2 ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ


shivani attri

Content Editor

Related News