ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਜ਼ਿਲ੍ਹਾ ਪੁਲਸ ਸਖ਼ਤ : ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕਰਨ ਦੇ ਦੋਸ਼ ’ਚ ਵਿਅਕਤੀ ’ਤੇ ਮਾਮਲਾ ਦਰਜ

08/08/2023 1:30:17 PM

ਫਗਵਾੜਾ (ਜਲੋਟਾ) : ਜ਼ਿਲ੍ਹਾ ਪੁਲਸ ਵੱਲੋਂ ਚਾਈਲਡ ਪੋਰਨੋਗ੍ਰਾਫੀ ਦੇ ਮਾਮਲਿਆਂ ’ਚ ਬੇਹੱਦ ਸਖ਼ਤ ਰੁੱਖ ਅਪਨਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਸਾਈਬਰ ਅਤੇ ਸੋਸ਼ਲ ਮੀਡੀਆ ਸੈੱਲ ਕਪੂਰਥਲਾ ਦੇ ਇੰਚਾਰਜ ਦੀ ਸ਼ਿਕਾਇਤ ’ਤੇ ਜਸਕਰਨ ਸਿੰਘ ਸੱਗੂ ਪੁੱਤਰ ਸਤਨਾਮ ਸਿੰਘ ਸੱਗੂ ਵਾਸੀ ਪਿੰਡ ਮੌਲੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਇੰਸਟਾਗ੍ਰਾਮ ਅਕਾਊਂਟ ਰਾਹੀਂ ਚਾਈਲਡ ਪੋਰਨੋਗ੍ਰਾਫੀ ਸ਼ੇਅਰ ਕਰਨ ਦੇ ਦੋਸ਼ ’ਚ 67 ਬੀ. ਆਈ. ਟੀ. ਐਕਟ 2000 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਜਸਕਰਨ ਸਿੰਘ ਸੱਗੂ ਨੇ ਚਾਈਲਡ ਪੋਰਨੋਗ੍ਰਾਫੀ ਵੀਡੀਓ ਨੂੰ ਇੰਸਟਾਗ੍ਰਾਮ ਅਕਾਊਂਟ ਯੂਜ਼ਰ ਮੈਕਸ. ਜੇ. ਐੱਸ. ਐੱਸ. 69068 ਅਤੇ ਜਾਵੇਦ ਕੁੰਭਕਰ ਨਾਲ ਸਾਂਝਾ ਕੀਤਾ ਸੀ, ਜਿਸ ਦਾ ਸਕ੍ਰੀਨ ਯੂਜ਼ਰ ਨਾਮ ਜੇ. ਐੱਸ. ਐੱਸ. ਰਾਜਾ. 79 ਹੈ। ਪੁਲਸ ਨੇ ਮੁਲਜ਼ਮ ਜਸਕਰਨ ਸਿੰਘ ਸੱਗੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਜਸਕਰਨ ਸਿੰਘ ਸੱਗੂ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ।

ਇਹ ਵੀ ਪੜ੍ਹੋ : ਮੋਹਾਲੀ ਦੀ ਸਿਆਸਤ : ਵੋਟ ਬੈਂਕ ਖਿੱਚਣ ਲਈ ਨਵੀਂ-ਨਵੀਂ ਰਣਨੀਤੀ ਅਪਣਾ ਰਹੇ ਸਿਆਸਤਦਾਨ

ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਵਰਤੋਂ ਸਾਵਧਾਨੀਆਂ, ਨਹੀਂ ਤਾਂ ਭੁਗਤਣੇ ਪੈ ਸਕਦੈ ਹਨ ਗੰਭੀਰ ਨਤੀਜੇ
ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਹਰ ਕਿਸੇ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਮੌਜੂਦਾ ਆਧੁਨਿਕ ਤਕਨਾਲੋਜੀ ’ਚ ਇੰਟਰਨੈੱਟ ’ਤੇ ਟਾਈਪ ਕੀਤੇ ਗਏ ਹਰ ਸ਼ਬਦ ਦਾ ਵੇਰਵਾ ਸਰਕਾਰ ਵੱਲੋਂ ਪਲਕ ਝਪਕਦੇ ਹੀ ਕਾਨੂੰਨੀ ਤੌਰ ’ਤੇ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸ ਲਈ ਸੁਚੇਤ ਰਹੋ ਅਤੇ ਇੰਟਰਨੈੱਟ ’ਤੇ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਸੋਚ-ਸਮਝ ਕੇ ਕਰੋ। ਕਿਤੇ ਇੰਝ ਨਾ ਹੋਵੇ ਕਿ ਤੁਹਾਡੀ ਨਾਦਾਨੀ ਤੁਹਾਨੂੰ ਵੱਡੀ ਮੁਸੀਬਤ ਵਿਚ ਪਾ ਦੇਵੇ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਦੀ ਇਹ ਵੱਡੀ ਸਮੱਸਿਆ ਹੋਵੇਗੀ ਹੱਲ, CM ਮਾਨ ਨੇ 4 ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ

67-ਬੀ ਆਈ. ਟੀ. ਐਕਟ 2000 ਦੀਆਂ ਕਾਨੂੰਨੀ ਵਿਵਸਥਾਵਾਂ ਹਨ ਬਹੁਤ ਸਖ਼ਤ
ਮਾਹਰਾਂ ਦੀ ਰਾਏ ’ਚ ਚਾਈਲਡ ਪੋਰਨੋਗ੍ਰਾਫੀ ਦੇ ਵੀਡੀਓ ਸਾਂਝਾ ਕਰਨਾ ਜਾਂ ਡਾਊਨਲੋਡ ਕਰਨਾ ਬਹੁਤ ਗੰਭੀਰ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ। ਚਾਈਲਡ ਪੋਰਨੋਗ੍ਰਾਫੀ ਦੇ ਮਾਮਲਿਆਂ ’ਤੇ ਮਾਣਯੋਗ ਸੁਪਰੀਮ ਕੋਰਟ ਦਾ ਬਹੁਤ ਸਖ਼ਤ ਰੁਖ ਹੈ ਅਤੇ ਅਜਿਹੇ ਮਾਮਲਿਆਂ ’ਚ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਨੂੰ ਫੌਰੀ ਤੌਰ ’ਤੇ ਲਾਗੂ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਕਾਨੂੰਨੀ ਮਾਹਰਾਂ ਅਨੁਸਾਰ ਆਈ. ਟੀ. ਐਕਟ 2000 ਦੀ ਧਾਰਾ 67 ਬੀ ਬਹੁਤ ਸਖ਼ਤ ਧਾਰਾ ਹੈ, ਜਿਸ ਅਧੀਨ ਪੁਲਸ ਕੇਸ ਦਰਜ ਹੋਣ ’ਤੇ ਕਾਨੂੰਨ ਦੇ ਅਧੀਨ ਸਖ਼ਤ ਪੁਲਸ ਕਾਰਵਾਈ ਦਾ ਪ੍ਰਬੰਧ ਹੈ ਅਤੇ ਅਦਾਲਤ ’ਚ ਦੋਸ਼ੀ ਪਾਏ ਜਾਣ ’ਤੇ ਕਰੜੀ ਸਖਤ ਸਜ਼ਾ ਅਤੇ ਜੁਰਮਾਨੇ ਦਾ ਪ੍ਰਬੰਧ ਹੈ।

ਸਾਈਬਰ ਸੈੱਲ ਸਮੇਤ ਕਈ ਸਰਕਾਰੀ ਏਜੰਸੀਆਂ 24 ਘੰਟੇ ਸਰਗਰਮ
ਇਸ ਤੋਂ ਇਲਾਵਾ ਸਰਕਾਰ ਵੱਲੋਂ ਅਜਿਹੇ ਕਈ ਮਾਪਦੰਡ ਤੈਅ ਕੀਤੇ ਗਏ ਹਨ ਅਤੇ ਕਈ ਜਾਂਚ ਏਜੰਸੀਆਂ ਦਿਨ ਰਾਤ 24 ਘੰਟੇ ਸੋਸ਼ਲ ਮੀਡੀਆ ’ਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਪਹਿਲ ਦੇ ਆਧਾਰ ’ਤੇ ਸਬੰਧਿਤ ਜਾਂਚ ਏਜੰਸੀਆਂ ਦੇ ਰਡਾਰ ’ਤੇ ਆਉਂਦੇ ਹਨ ਅਤੇ ਇਨ੍ਹਾਂ ਮਾਮਲਿਆਂ ’ਚ ਪੁਲਸ ਦਾ ਸਾਈਬਰ ਸੈੱਲ ਆਈ. ਟੀ. ਐਕਟ 2000 ਦੀ ਧਾਰਾ 67-ਬੀ ਸਮੇਤ ਹੋਰ ਕਾਨੂੰਨੀ ਧਾਰਾਵਾਂ ਅਧੀਨ ਕੇਸ ਦਰਜ ਕਰਨ ’ਚ ਕੋਈ ਦੇਰੀ ਨਹੀਂ ਕਰਦਾ ਹੈ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਉਪਰੋਕਤ ਮਾਮਲਿਆਂ ਵਿਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਲਏ ਗਏ ਬਹੁਤ ਸਖਤ ਸਟੈਂਡ ਕਾਰਨ ਪੁਲਸ ਕਾਰਵਾਈ ਦਾ ਜਲਦੀ ਅਤੇ ਬਹੁਤ ਜ਼ਿਆਦਾ ਸਖਤ ਹੋਣਾ ਸੁਭਾਵਿਕ ਹੈ ਕਿਉਂਕਿ ਜੇਕਰ ਪੁਲਸ ਕਾਰਵਾਈ ’ਚ ਇਹੋ ਜਿਹੇ ਮਾਮਲਿਆਂ ’ਚ ਦੇਰੀ ਹੁੰਦੀ ਹੈ ਤਾਂ ਇਹ ਮਾਮਲਾ ਸੁਪਰੀਮ ਕੋਰਟ ਦੇ ਧਿਆਨ ’ਚ ਆਉਣ ਤੇ ਬਹੁਤ ਕੁੱਝ ਹੋ ਸਕਤਾ ਹੈ?

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ : ਨਵੇਂ ਸਿਰੇ ਤੋਂ ਕੀਤੀ ਵਾਰਡਬੰਦੀ ਨੂੰ ਲੈ ਕੇ ‘ਆਪ’ ਦੇ ਪੁਰਾਣੇ ਨੇਤਾਵਾਂ ’ਚ ਵੀ ਹੈ ਵਿਧਾਇਕਾਂ ਦੇ ਪ੍ਰਤੀ ਅਸੰਤੋਸ਼ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 
 

Anuradha

This news is Content Editor Anuradha