ਸਿਵਲ ਹਸਪਤਾਲ ''ਚ ਭਿੜੀਆਂ ਦੋ ਧਿਰਾਂ, ਗਰਭਵਤੀ ਔਰਤ ਨਾਲ ਹੋਈ ਖਿੱਚ-ਧੂਹ

03/18/2020 1:49:43 PM

ਫਗਵਾੜਾ (ਜਲੋਟਾ)— ਸਥਾਨਕ ਧਰਮਕੋਟ ਮੁਹੱਲੇ 'ਚ ਦੋ ਧਿਰਾਂ ਵਿਚ ਹੋਏ ਝਗੜੇ ਤੋਂ ਬਾਅਦ ਸਿਵਲ ਹਸਪਤਾਲ 'ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਝਗੜੇ 'ਚ ਜ਼ਖਮੀ ਔਰਤ ਲਾਡੋ ਨੇ ਦੱਸਿਆ ਕੇ ਇਕ ਦਰਜਨ ਦੇ ਕਰੀਬ ਲੋਕਾਂ ਨੇ ਉਸਦੇ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

ਉਸ ਨੇ ਦੱਸਿਆ ਕੇ ਗਰਭਵਤੀ ਹੋਣ ਦੇ ਬਾਵਜੂਦ ਉਸ ਨਾਲ ਖਿੱਚ-ਧੂਹ ਕੀਤੀ ਗਈ। ਉਕਤ ਔਰਤ ਦੀ ਹਮਾਇਤ ਵਿਚ ਜਦੋਂ ਲੋਕ ਸਿਵਲ ਹਸਪਤਾਲ 'ਚ ਮੌਜੂਦ ਸਨ ਤਾਂ ਇਸ ਦੌਰਾਨ ਦੂਜੀ ਧਿਰ ਦੇ ਲੋਕ ਵੀ ਸਿਵਲ ਹਸਪਤਾਲ ਪਹੁੰਚ ਗਏ ਅਤੇ ਇਕ-ਦੂਜੇ ਦੇ ਨਾਲ ਬਹਿਸ ਕਰਨ ਲੱਗੇ।

ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ ਨਾਲ ਯਾਤਰੀ ਪਰੇਸ਼ਾਨ, ਜਲੰਧਰ ਦੇ ਇਸ ਪਰਿਵਾਰ ਦਾ ਸੁਣੋ ਹਾਲ (ਤਸਵੀਰਾਂ)

ਸਿਵਲ ਹਸਪਤਾਲ ਵਿਚ ਮੌਜੂਦ ਪੁਲਸ ਨੇ ਇਸ ਸਬੰਧੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਤਾਂ ਥਾਣਾ ਸਿਟੀ ਤੋਂ ਪਹੁੰਚੀ ਪੁਲਸ ਪਾਰਟੀ ਨੇ ਮੌਕਾ ਸੰਭਾਲਿਆ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ​​​​​​​:  ਪੰਜਾਬ ਸਰਕਾਰ ਵਲੋਂ 'ਕੋਰੋਨਾ ਵਾਇਰਸ' 'ਤੇ ਰਿਪੋਰਟ ਜਾਰੀ, ਜਾਣੋ ਤਾਜ਼ਾ ਹਾਲਾਤ


shivani attri

Content Editor

Related News