ਡਿਸਪੋਜ਼ਲ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

06/24/2021 5:50:36 PM

ਫਗਵਾੜਾ (ਹਰਜੋਤ)-ਇਥੋਂ ਦੀ ਪੁਰਾਣੀ ਦਾਣਾ ਮੰਡੀ ਵਿੱਖੇ ਡਿਸਪੋਜਲ ਦੇ ਭਰੇ ਇਕ ਗੋਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਸਡ਼ ਕੇ ਸੁਆਹ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਦੀ ਮੰਡੀ ਦੇ ਅੰਦਰ ਦੁਕਾਨ ਹੈ ਅਤੇ ਨੇੜੇ ਹੀ ਗੋਦਾਮ ਹੈ। ਅੱਜ ਸਵੇਰੇ ਹਨ੍ਹੇਰੀ ਝੱਖੜ ਆਉਣ ਕਾਰਨ ਬਿਜਲੀ ਦੀਆਂ ਤਾਰਾਂ ’ਚ ਅਚਾਨਕ ਸ਼ਾਟ ਸਰਕਿਟ ਹੋ ਗਿਆ, ਜਿਸ ਕਾਰਨ ਗੋਦਾਮ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਮਜੀਠੀਆ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਕੁਰਸੀ ਨੂੰ ਬਚਾਉਣ ਲਈ ਬਾਦਲ ਸਾਬ੍ਹ ਨੂੰ ਕਰਵਾਉਣਗੇ ਗ੍ਰਿਫ਼ਤਾਰ

ਗੁਆਂਢੀਆਂ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਤੁਹਾਡੇ ਗੋਦਾਮ ’ਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਜਾ ਕੇ ਗੋਦਾਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੱਗ ਹੋਰ ਫ਼ੈਲ ਗਈ। ਤੇਜ਼ ਹਵਾ ਹੋਣ ਕਾਰਨ ਅੱਗ ਹੋਰ ਫ਼ੈਲ ਗਈ। ਫ਼ਾਇਰ ਬ੍ਰਿਗੇਡ ਦੇ ਪੁੱਜਦਿਆਂ ਅੱਗ ਕਾਫ਼ੀ ਮੱਚ ਚੁੱਕੀ ਸੀ, ਜਿਸ ਨੂੰ ਫ਼ਾਇਰ ਕਰਮੀਆਂ ਨੇ ਕਰੀਬ ਤਿੰਨ ਘੰਟਿਆ ਦੀ ਮਿਹਨਤ ਮਗਰੋਂ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਕਰੀਬ 20 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ

shivani attri

This news is Content Editor shivani attri