ਦਿਲਬਾਗ ਬੈਂਸ ਤੇ ਸੁਖਜੀਤ ਬੈਂਸ ਨੂੰ ਸਦਮਾ, ਮਾਤਾ ਦਾ ਦਿਹਾਂਤ

01/29/2023 9:47:21 PM

ਹੁਸ਼ਿਆਰਪੁਰ (ਬਿਊਰੋ) : ਮਾਣਕਢੇਰੀ ਵਾਸੀ ਤੇ ਪੰਜਾਬ ਪੁਲਸ ਦੇ ਅਫ਼ਸਰ DSP ਦਿਲਬਾਗ ਸਿੰਘ ਅਤੇ ਸੁਖਜੀਤ ਸਿੰਘ ਬੈਂਸ ਦੀ ਮਾਤਾ ਕੁਲਦੀਪ ਕੌਰ ਜੀ ਦਾ ਦਿਹਾਂਤ ਹੋ ਗਿਆ ਹੈ। ਮਾਤਾ ਜੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਦਿਹਾਂਤ ਮਿਤੀ 27 ਜਨਵਰੀ ਨੂੰ ਹੋ ਗਿਆ। ਯਾਦ ਕਰਵਾ ਦੇਈਏ ਕਿ ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਬੈਂਸ ਵੀ 53 ਸਾਲ ਦੀ ਉਮਰ ਵਿੱਚ 1998 'ਚ ਹੀ ਨਾਮੁਰਾਦ ਬੀਮਾਰੀ ਕਾਰਨ ਸਵਰਗ ਸੁਧਾਰ ਗਏ ਸਨ। ਮਾਤਾ ਕੁਲਦੀਪ ਕੌਰ ਜੀ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਪਿੰਡ ਮਾਣਕਢੇਰੀ ਵਿਖੇ 4 ਫਰਵਰੀ ਨੂੰ ਹੋਵੇਗੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦਾ ਫੁੱਟਿਆ ਗੁੱਸਾ, ਭਾਵੁਕ ਹੁੰਦਿਆਂ ਕਹੀਆਂ ਇਹ ਗੱਲਾਂ

ਕੁਲਦੀਪ ਕੌਰ ਜੀ ਆਪਣੇ ਪਿੱਛੇ 2 ਪੁੱਤਰ ਦਿਲਬਾਗ ਸਿੰਘ ਬੈਂਸ (DSP, ਹੁਸ਼ਿਆਰਪੁਰ), ਸੁਖਜੀਤ ਸਿੰਘ ਬੈਂਸ ਸਬ-ਇੰਸਪੈਕਟਰ ਪੰਜਾਬ ਪੁਲਸ, ਉਨ੍ਹਾਂ ਦਾ ਪਰਿਵਾਰ ਅਤੇ ਬੱਚੇ ਛੱਡ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News