ਘਰੋਂ ਬਾਹਰ ਸੌ ਰਹੇ ਢੋਲੀ ਦੀ ਸ਼ੱਕੀ ਹਾਲਤਾਂ ''ਚ ਮੌਤ

07/03/2019 12:38:44 AM

ਜਲੰਧਰ, (ਕਮਲੇਸ਼)— ਥਾਣਾ ਨੰ. 5 ਅਧੀਨ ਆਉਂਦੇ ਅਸ਼ੋਕ ਨਗਰ 'ਚ ਰਾਤ ਨੂੰ ਘਰੋਂ ਬਾਹਰ ਸੌ ਰਹੇ ਢੋਲੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੇ ਭਰਾ ਨੂੰ ਸੌਂਦਿਆਂ ਹੋਇਆਂ ਕਿਸੇ ਨੇ ਜਾਨੋਂ ਮਾਰ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਰਾਜ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਅਸ਼ੋਕ ਨਗਰ ਨੇ ਦੱਸਿਆ ਕਿ ਉਸ ਦਾ ਭਰਾ ਜੀਵਨ ਲਾਲ (40) ਢੋਲ ਵਜਾਉਣ ਦਾ ਕੰਮ ਕਰਦਾ ਹੈ। ਗਰਮੀਆਂ 'ਚ ਜੀਵਨ ਲਾਲ ਅਕਸਰ ਘਰ ਬਾਹਰ ਹੀ ਸੌਂਦਾ ਹੈ। ਸੋਮਵਾਰ ਦੀ ਰਾਤ ਵੀ ਜੀਵਨ ਲਾਲ ਸੌਣ ਲਈ ਬਾਹਰ ਚਲਿਆ ਗਿਆ ਪਰ ਤੜਕੇ ਜਦੋਂ ਉਹ ਨਹੀਂ ਉਠਿਆ ਤਾਂ ਉਸ ਨੂੰ ਹਿਲਾ ਕੇ ਦੇਖਿਆ ਗਿਆ। ਸਰੀਰ 'ਚ ਕੋਈ ਹਲਚਲ ਨਾ ਹੋਣ 'ਤੇ ਜੀਵਨ ਲਾਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਜ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਨੇ ਰੰਜਿਸ਼ਨ ਉਸ ਦੇ ਭਰਾ ਦੀ ਹੱਤਿਆ ਕੀਤੀ ਹੈ। ਸੂਚਨਾ ਮਿਲਦਿਆਂ ਹੀ ਥਾਣਾ ਨੰ. 5 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ। ਜੀਵਨ ਲਾਲ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਸਨ। ਉਧਰ, ਥਾਣਾ ਨੰ. 5 ਦੇ ਮੁਖੀ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਫਿਲਹਾਲ ਮ੍ਰਿਤਕ ਦੇ ਸਰੀਰ 'ਚ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲੇ ਹਨ।


KamalJeet Singh

Content Editor

Related News