ਨਵਰਾਤਰਿਆਂ ਦੇ ਸਬੰਧ ''ਚ ਸ਼ਰਧਾਲੂ ਮੰਦਰਾਂ ''ਚ ਹੋਏ ਨਤਮਸਤਕ

10/17/2020 7:12:36 PM

ਗੜ੍ਹਸ਼ੰਕਰ,(ਸ਼ੋਰੀ) - ਨਵਰਾਤਰਿਆਂ ਦੇ ਸਬੰਧ ਵਿੱਚ ਇੱਥੋਂ ਦੇ ਅਲੱਗ-ਅਲੱਗ ਮੰਦਿਰਾਂ ਵਿਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼ਰਧਾਲੂਆਂ ਵੱਲੋਂ ਲਗਾਏ ਗਏ ਮਹਾਂਮਾਈ ਦੇ ਜੈਕਾਰਿਆਂ ਨਾਲ ਮਾਹੌਲ ਦੇਖਦੇ ਹੀ ਬਣਦਾ ਸੀ। ਗੜ੍ਹਸ਼ੰਕਰ ਸ਼ਹਿਰ ਅਤੇ ਆਸ-ਪਾਸ ਦੇ ਨਜ਼ਦੀਕੀ ਪਿੰਡਾਂ ਦੇ ਮੰਦਿਰਾਂ ਵਿੱਚ ਪੁਜਾਰੀਆਂ ਅਤੇ ਪ੍ਰਬੰਧਕੀ ਕਮੇਟੀਆਂ ਵੱਲੋਂ ਮੰਦਿਰਾਂ ਦੀ ਸ਼ਾਨਦਾਰ ਸਜਾਵਟ ਕੀਤੀ ਗਈ ਸੀ। ਨਵਰਾਤਰਿਆਂ ਦੇ ਅੱਜ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਗਈ। ਸ਼ਰਧਾਲੂਆਂ ਨੇ ਪੂਜਾ ਕਰਦੇ ਹੋਏ ਆਪਣੀਆਂ ਸ਼ਰਧਾ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

ਨਵਰਾਤਰਾ ਪੂਜਾ ਵਿਧੀ ਸਬੰਧੀ ਦੱਸਦੇ ਦੁਰਗਾ ਮਾਤਾ ਮੰਦਰ, ਪਿੰਡ ਕੁਨੈਲ ਤੋਂ ਪੁਜਾਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਉਪਰੰਤ ਸਾਫ ਕੱਪੜੇ ਪਹਿਨੇ ਜਾਣ, ਪੂਜਾ ਦੀ ਥਾਲੀ ਸਜਾਈ ਜਾਵੇ, ਮਾਂ ਦੁਰਗਾ ਦੀ ਮੂਰਤੀ ਨੂੰ ਲਾਲ ਰੰਗ ਦੇ ਵਸਤਰਾਂ ਵਿੱਚ ਰੱਖਿਆ ਜਾਵੇ, ਮਿੱਟੀ ਦੇ ਬਰਤਨ ਵਿੱਚ ਜੌਂ ਬੀਜੇ ਜਾਣ ਅਤੇ ਨੌਵੀਂ ਤੱਕ ਹਰ ਰੋਜ਼ ਪਾਣੀ ਦਾ ਛਿੜਕਾਓ ਕਰੋ, ਪੂਰਨ ਵਿਧੀ ਨਾਲ ਸ਼ੁਭ ਮਹੂਰਤ ਵਿੱਚ ਕਲਸ਼ ਨੂੰ ਸਥਾਪਤ ਕੀਤਾ ਜਾਵੇ ਇਸ ਤੋਂ ਪਹਿਲਾਂ ਕਲਸ਼ ਨੂੰ ਗੰਗਾ ਜਲ ਨਾਲ ਭਰੋ ਅਤੇ ਉਸ ਦੇ ਮੁੱਖ ਤੇ ਅੰਬ ਦੇ ਪੱਤੇ ਲਗਾ ਕੇ ਉਸ ਉੱਪਰ ਨਾਰੀਅਰ ਰੱਖਿਆ ਜਾਵੇ , ਕਲਸ਼ ਨੂੰ ਲਾਲ ਕੱਪੜੇ ਵਿੱਚ ਲਪੇਟੇ । ਫੁੱਲ, ਕਪੂਰ, ਅਗਰਬੱਤੀ, ਜੋਤੀ ਦੇ ਨਾਲ ਪੂਜਾ ਕੀਤੀ ਜਾਵ, ਨੌ ਦਿਨ ਮਾਤਾ ਦੁਰਗਾ ਨਾਲ ਸੰਬੰਧਿਤ ਮੰਤਰਾਂ ਦਾ ਜਾਪ ਕੀਤਾ ਜਾਵੇ। ਮਾਤਾ ਦਾ ਸਵਾਗਤ ਕਰਕੇ ਕਰਦੇ ਹੋਏ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਜਾਵੇ। ਅਸ਼ਟਮੀ ਤੇ ਨੌਮੀ ਨੂੰ ਦੁਰਗਾ ਪੂਜਾ ਦੇ ਬਾਅਦ ਨੌਂ ਕੰਨਿਆਂ ਦਾ ਪੂਜਨ ਕੀਤਾ ਜਾਵੇ।
ਆਖਰੀ ਦਿਨ ਦੁਰਗਾ ਪੂਜਾ ਉਪਰੰਤ ਸਮੱਗਰੀ ਦਾ ਵਿਸਰਜਨ ਕੀਤਾ ਜਾਵੇ ਅਤੇ ਮਾਂ ਦੀ ਆਰਤੀ ਗਾਈ ਜਾਵੇ ਅਤੇ ਫੁੱਲ ਅਤੇ ਚਾਵਲ ਚੜਾਏ ਜਾਣ ।


Deepak Kumar

Content Editor

Related News