ਡੀ. ਸੀ. ਦਾ ਦਫਤਰ ਖੁੱਲ੍ਹਦੇ ਹੀ ਹੜਤਾਲ ''ਤੇ ਬੈਠੇ ਕਰਮਚਾਰੀ

06/18/2019 3:09:54 PM

ਜਲੰਧਰ (ਸੋਨੂੰ) — ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬੇ ਦੇ ਸਾਰੇ ਜ਼ਿਲਿਆਂ 'ਚ ਡੀ. ਸੀ. ਦਫਤਰਾਂ ਦਾ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲਾ ਗਿਆ ਹੈ। ਲਗਾਤਾਰ 3 ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਡੀ. ਸੀ. ਦਫਤਰ ਖੁੱਲ੍ਹੇ ਹਨ ਅਤੇ ਦਫਤਰ ਖੁੱਲ੍ਹਦਿਆਂ ਹੀ ਡੀ. ਸੀ. ਦਫਤਰ ਨਾਲ ਸਬੰਧਤ ਕਰਮਚਾਰੀ ਆਪਣੀਆ ਕੁਰਸੀਆਂ ਛੱਡ ਕੇ ਧਰਨੇ 'ਤੇ ਬੈਠ ਗਏ। 3 ਛੁੱਟੀਆਂ ਤੋਂ ਬਾਅਦ ਅੱਜ ਜਲੰਧਰ 'ਚ ਜਿਵੇਂ ਹੀ ਡੀ. ਸੀ. ਦਫਤਰ ਖੁੱਲ੍ਹਾ ਤਾਂ ਸਾਰੇ ਕਰਮਚਾਰੀ ਆਪਣੀਆਂ ਕੁਰਸੀਆਂ ਛੱਡ ਕੇ ਧਰਨੇ 'ਤੇ ਬੈਠ ਗਏ। ਕਰਮਚਾਰੀਆਂ ਵੱਲੋਂ ਧਰਨੇ 'ਤੇ ਬੈਠਣ ਕਾਰਨ ਡੀ. ਸੀ. ਦਫਤਰ 'ਚ ਕੰਮ ਕਰਵਾਉਣ ਆਏ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਏ।

ਦੂਜੇ ਪਾਸੇ ਸਟਾਫ ਦੇ ਕਮਰਿਆਂ 'ਚ ਮੌਜੂਦ ਨਾ ਹੋਣ ਦੇ ਬਾਵਜੂਦ ਕਮਰਿਆਂ 'ਚ ਬਿਜਲੀ ਦੀ ਦੁਰਵਰਤੋਂ ਹੁੰਦੀ ਸਾਫ ਨਜ਼ਰ ਆਈ, ਜਿੱਥੇ ਏ. ਸੀ, ਲਾਈਟਾਂ ਅਤੇ ਪੱਖੇ ਖਾਲੀ ਕੁਰਸੀਆਂ ਨੂੰ ਹਵਾ ਦਿੰਦੇ ਦੇਖੇ ਗਏ। 15 ਤੋਂ ਲੈ ਕੇ 17 ਜੂਨ ਤੱਕ 3 ਸਰਕਾਰੀ ਛੁੱਟੀਆਂ ਸਨ, ਜਿਸ ਕਾਰਨ ਦਫਤਰ ਬੰਦ ਸੀ ਪਰ ਅੱਜ ਦਫਤਰ ਖੁੱਲ੍ਹਿਆ ਜ਼ਰੂਰ ਪਰ ਡੀ. ਸੀ. ਦਫਤਰ ਸਮੇਤ ਤਹਿਸੀਲਾਂ ਆਦਿ 'ਚ ਵੀ ਕੋਈ ਕੰਮਕਾਜ ਨਹੀਂ ਹੋਇਆ। ਡੀ. ਸੀ. ਦਫਤਰ, ਐੱਸ. ਡੀ. ਐੱਮ. ਦਫਤਰ, ਤਹਿਸੀਲ, ਉੱਪ-ਤਹਿਸੀਲ, ਆਦਿ 'ਚ ਸੁਪਰਡੈਂਟ, ਸੀਨੀਅਰ ਅਸਿਸਟੈਂਟ, ਜੂਨੀਅਰ ਅਸਿਸਟੈਂਟ ਅਤੇ ਕਲਰਕ ਰੈਂਕ ਦੇ ਕਰਮਚਾਰੀਆਂ ਸਮੇਤ ਇਨ੍ਹਾਂ ਵਿਭਾਗਾਂ ਨਾਲ ਜੁੜੇ ਕਰਮਚਾਰੀਆਂ ਵੱਲੋਂ ਕੰਮਕਾਜ ਬੰਦ ਕਰਕੇ ਸਰਕਾਰ ਦੀਆਂ ਕਰਮਚਾਰੀਆਂ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।

shivani attri

This news is Content Editor shivani attri