ਸਿਹਤ ਵਿਭਾਗ ਦੇ ਨੱਕ ਥੱਲੇ ਹੋ ਰਹੀ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ, ਵੈਕਸੀਨ ਲਗਵਾਉਣ ਆਏ ਲੋਕੀ ਇਕ-ਦੂਜੇ ’ਤੇ ਚੜ੍ਹੇ

08/03/2021 4:14:36 PM

ਰੂਪਨਗਰ (ਸੱਜਣ ਸੈਣੀ): ਪੰਜਾਬ ਦੇ ਵਿੱਚ ਦੇਸ਼ ਭਰ ਦੇ ’ਚ ਕੋਰੋਨਾ ਮਹਾਮਾਰੀ ਦੀ ਬਿਮਾਰੀ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਵਿੱਚ ਹਾਲੇ ਵੀ ਕੋਰੋਨਾ ਮਹਾਮਾਰੀ ਨੂੰ ਲੈ ਕੇ ਜਾਰੀ ਗਾਈਡਲਾਈਨਾਂ ਦੀ ਪਾਲਣਾ ਜ਼ਰੂਰੀ ਕੀਤੀ ਗਈ ਹੈ।ਪਰੰਤੂ ਇਸ ਦੇ ਬਾਵਜੂਦ ਹਾਲੇ ਵੀ ਲੋਕਾਂ ਦੇ ਵੱਲੋਂ  ਸ਼ਰੇਆਮ ਕੋਰੋਨਾ ਮਹਾਮਾਰੀ ਦੀਆਂ ਗਾਈਡ ਲਾਈਨਾਂ ਦੀ ਉਲੰਘਣਾ ਕਰਦੇ ਹੋਏ ਸੋਸ਼ਲ ਡਿਸਟਸ ਨਹੀਂ ਰੱਖਿਆ ਜਾ ਰਿਹਾ। ਤਸਵੀਰਾਂ ਰੂਪਨਗਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਕੋਰੋਨਾ ਮਹਾਮਾਰੀ ਦੀ ਵੈਕਸੀਨ ਲਗਾਉਣ ਆਏ ਲੋਕੀ ਇਕ ਦੂਜੇ ਨਾਲ ਜੁੜ ਕੇ ਖੜ੍ਹੇ ਨੇ।

ਵੱਡੇ ਸਿਤਮ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਉਸ ਸਿਹਤ ਵਿਭਾਗ ਦੇ ਨੱਕ ਥੱਲੇ ਹੋਈ ਜਿਸ ਸਿਹਤ ਵਿਭਾਗ ਦੇ ਵੱਲੋਂ ਸਰਕਾਰ ਦੀਆਂ ਗਾਈਡਲਾਈਨਾਂ ਨੂੰ ਲਾਗੂ ਕਰਨਾ ਹੁੰਦਾ ਹੈ। ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰ ਰਹੇ ਲੋਕਾਂ ਨੂੰ ਜਦੋਂ ਪੱਤਰਕਾਰ ਨੇ ਪੁੱਛਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਜਦੋਂ ਸਿਵਲ ਹਸਪਤਾਲ ਦੇ ਵਿੱਚ ਕੋਰੋਨਾ ਮਹਾਮਾਰੀ ਦੀਆਂ ਗਾਈਡਲਾਈਨਾਂ ਦੀ ਹੋ ਰਹੀ ਉਲੰਘਣਾ ਸਬੰਧੀ ਹਸਪਤਾਲ ਦੇ ਐੱਸ.ਐੱਮ.ਓ. ਡਾ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ’ਤੇ ਬੇਵਸੀ ਜਤਾਈ।

ਜ਼ਿਕਰਯੋਗ ਹੈ ਕਿ ਭਾਵੇਂ ਪੰਜਾਬ ਦੇ ਅੰਦਰ ਕੋਰੋਨਾ ਮਹਾਮਾਰੀ ਦਾ ਖ਼ਤਰਾ ਹਾਲੇ ਨਹੀਂ ਟਲਿਆ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਖੋਲ੍ਹੇ ਗਏ ਲਾਕਡਾਊਨ ਤੋਂ ਬਾਅਦ ਬਜ਼ਾਰਾਂ ਤੇ ਜਨਤਕ ਥਾਵਾਂ ’ਤੇ ਸ਼ਰੇਆਮ ਲੋਕੀ ਕੋਰੋਨਾ ਮਹਾਮਾਰੀ ਦੀਆਂ ਗਾਈਡਲਾਈਨਾਂ ਦੀ ਉਲੰਘਣਾ ਕਰਦੇ ਦੇਖੇ ਜਾ ਗਏ , ਜੋ ਕਿ ਸਿੱਧੇ ਤੌਰ ਤੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਨੂੰ ਸੱਦਾ ਦੇਣਾ ਹੈ।

Shyna

This news is Content Editor Shyna