ਰੂਪਨਗਰ ਵਿਖੇ 3967 ਘਰਾਂ ਦੇ 9552 ਕੰਟੇਨਰ ਕੀਤੇ ਚੈੱਕ, 45 ’ਚ ਮਿਲਿਆ ਡੇਂਗੂ ਦਾ ਲਾਰਵਾ

10/01/2022 6:39:13 PM

ਰੂਪਨਗਰ (ਕੈਲਾਸ਼)–ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ’ਚ ਘਰਾਂ ’ਚ ਜਾ ਕੇ ਕੰਟੇਨਰਾਂ ਦੀ ਚੈਕਿੰਗ ਕੀਤੀ ਗਈ। ਅੱਜ ਕੁੱਲ 3967 ਘਰਾਂ ਦੇ 9552 ਕੰਟੇਨਰਾਂ ਦੀ ਚੈਕਿੰਗ ਦੌਰਾਨ 45 ’ਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮਹਿਕਮੇ ਵੱਲੋਂ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਅੱਜ ਰੂਪਨਗਰ ਦੇ 122 ਘਰਾਂ ਦੇ 448 ਕੰਟੇਨਰਾਂ ’ਚੋਂ 5 ’ਚ ਡੇਂਗੂ ਦਾ ਲਾਰਵਾ ਮਿਲਿਆ। ਇਸ ਤੋਂ ਇਲਾਵਾ ਭਰਤਗੜ੍ਹ ਦੇ 1535 ਘਰਾਂ ਦੇ 3952 ਕੰਟੇਨਰਾਂ ’ਚੋਂ 11 ਕੰਟੇਨਰਾਂ ’ਚ, ਸ੍ਰੀ ਕੀਰਤਪੁਰ ਸਾਹਿਬ ਦੇ 210 ਘਰਾਂ ਦੇ 390 ਕੰਟੇਨਰਾਂ ’ਚੋਂ 3 ’ਚ, ਨੂਰਪੁਰਬੇਦੀ ਦੇ 747 ਘਰਾਂ ਦੇ 1385 ਕੰਟੇਨਰਾਂ ’ਚੋਂ 11 ’ਚ, ਚਮਕੌਰ ਸਾਹਿਬ ਦੇ 906 ਘਰਾਂ ਦੇ 2657 ਕੰਟੇਨਰਾਂ ’ਚੋਂ 6 ’ਚ, ਮੋਰਿੰਡਾ ’ਚ 104 ਘਰਾਂ ਦੇ 218 ਕੰਟੇਨਰਾਂ ’ਚੋਂ 4, ਸ੍ਰੀ ਆਨੰਦਪੁਰ ਸਾਹਿਬ ਦੇ 28 ਘਰਾਂ ’ਚੋਂ 32 ਕੰਟੇਨਰਾਂ ’ਚੋਂ 1 ਅਤੇ ਨੰਗਲ ਦੇ ਕੁੱਲ 315 ਘਰਾਂ ਦੇ 470 ਕੰਟੇਨਰਾਂ ’ਚੋਂ 4 ਕੰਟੇਨਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ ਸੀ ਜਿਸਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ: ਫੁੱਟਬਾਲ ਕੋਚ ਨੇ ਨਹੀਂ ਚੁੱਕਿਆ ਫੋਨ ਤਾਂ ਤੈਸ਼ 'ਚ ਆਈ ਕੁੜੀ ਨੇ ਗਲ਼ ਲਾਈ ਮੌਤ, ਜਾਣੋ ਪੂਰਾ ਮਾਮਲਾ

ਜ਼ਿਲ੍ਹੇ ’ਚ ਅੱਜ 4 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ
ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ 3 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲੇ ’ਚ 23 ਡੇਂਗੂ ਦੇ ਐਕਟਿਵ ਮਰੀਜ਼ ਮੌਜੂਦ ਹਨ ਅਤੇ 394 ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਮਰੀਜ਼ਾਂ ਦੀ ਗਿਣਤੀ 417 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਅਰਬਨ ’ਚ 3 ਨਵੇਂ ਮਰੀਜ਼ ਨਾਲ ਕੁੱਲ ਡੇਂਗੂ ਮਰੀਜ਼ਾਂ ਦੀ ਗਿਣਤੀ 234, ਭਰਤਗੜ੍ਹ ’ਚ 101, ਸ੍ਰੀ ਕੀਰਤਪੁਰ ਸਾਹਿਬ ’ਚ 16, ਨੂਰਪੁਰਬੇਦੀ ’ਚ 11, ਚਮਕੌਰ ਸਾਹਿਬ ’ਚ 14, ਮੋਰਿੰਡਾ ’ਚ 1, ਸ੍ਰੀ ਅਨੰਦਪੁਰ ਸਾਹਿਬ ’ਚ 1 ਅਤੇ ਨੰਗਲ ’ਚ ਕੁੱਲ 39 ਡੇਂਗੂ ਮਰੀਜ਼ ਮੌਜੂਦ ਹਨ। ਇਸ ਤੋਂ ਇਲਾਵਾ 6 ਮਰੀਜ਼ਾਂ ਨੂੰ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri