ਪਤਨੀ ਦੇ ਇਲਾਜ ਲਈ ਸਰਕਾਰ ਤੋਂ ਮੁਆਵਜ਼ਾ ਮੰਗਣ ਵਾਲੇ ਨੇਤਾ ਦਾ ਦਿਹਾਂਤ

09/05/2019 1:57:40 PM

ਜਲੰਧਰ (ਕਮਲੇਸ਼)— ਆਪਣੀ ਪਤਨੀ ਦੇ ਇਲਾਜ ਲਈ ਪੰਜਾਬ ਸਰਕਾਰ ਤੋਂ ਮੁਆਵਜ਼ਾ ਮੰਗਣ ਵਾਲੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਨੇਤਾ ਵਿਜੇ ਹੰਸ ਦਾ ਅੱਜ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਉਨ੍ਹਾਂ ਨੂੰ ਦਿਲਾ ਦਾ ਦੌਰਾ ਪਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। 
ਵਿਜੇ ਹੰਸ ਗੁਰੂ ਨਾਨਕਪੁਰਾ ਵੈਸਟ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਵਿਜੇ ਹੰਸ ਦੀ ਪਤਨੀ ਕਾਫੀ ਸਮੇਂ ਤੋਂ ਬੀਮਾਰ ਸੀ। ਉਨ੍ਹਾਂ ਦੀ ਪਤਨੀ ਗੰਭੀਰ ਬੀਮਾਰੀ ਨਾਲ ਪੀੜਤ ਹੈ, ਜਿਸ ਦੇ ਇਲਾਜ ਲਈ ਕਾਫੀ ਪੈਸੇ ਚਾਹੀਦੇ ਸਨ। ਵਿਜੇ ਹੰਸ ਨੇ ਕੱਲ੍ਹ ਹੀ ਪੰਜਾਬ ਪ੍ਰੈੱਸ ਕਲੱਬ 'ਚ ਸਰਕਾਰ ਖਿਲਾਫ ਪ੍ਰੈੱਸ ਵਾਰਤਾ ਕੀਤੀ ਸੀ।

shivani attri

This news is Content Editor shivani attri