ਗੜ੍ਹਸ਼ੰਕਰ ''ਚ ਸੁੱਸਰੀ ਦਾ ਹਮਲਾ, ਲੋਕਾਂ ਨੇ ਐੱਸ. ਡੀ. ਐੱਮ. ਨੂੰ ਕੀਤੀ ਫਰਿਆਦ

09/05/2019 6:09:39 PM

ਗੜ੍ਹਸ਼ੰਕਰ (ਸ਼ੋਰੀ)— ਅੱਜ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਗੜਸ਼ੰਕਰ ਵੱਲੋਂ ਹਰਵੇਲ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਇਕ ਵਫਦ ਐੱਸ. ਡੀ. ਐੱਮ. ਹਰਬੰਸ ਸਿੰਘ ਪੀ. ਸੀ. ਐੱਸ. ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਦੇ ਹੋਏ ਮੰਡੀ ਏਰੀਆ 'ਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਆਪਣੀਆਂ ਸਮੱਸਿਆਵਾਂ 'ਚ ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਅਹਿਮ ਸਮੱਸਿਆ ਐੱਫ. ਸੀ. ਆਈ. ਦੇ ਗੁਦਾਮਾਂ 'ਚ ਪੈਸਟੀਸਾਈਡ ਦਾ ਛਿੜਕਾ ਨਾ ਹੋਣ ਕਰਕੇ ਸ਼ਹਿਰ 'ਚ ਵੱਧ ਰਹੇ ਸੁੱਸਰੀ ਦੇ ਫੈਲਾਅ ਦੀ ਦੱਸੀ। ਇਸ ਤੋਂ ਇਲਾਵਾ ਗੰਦੇ ਅਤੇ ਮੀਂਹ ਵਾਲੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ, ਮਾਰਕੀਟ ਕਮੇਟੀ ਦੀ ਪਾਰਕ ਦੀ ਮੰਦਹਾਲੀ ਦਾ ਸੁਧਾਰ, ਗਲੀਆਂ ਅਤੇ ਨਾਲੀਆਂ ਦੀ ਸਫਾਈ ਦਾ ਨਾ ਹੋਣਾ, ਸਟਰੀਟ ਲਾਈਟਾਂ ਦਾ ਨਾ ਜਗਣਾ, ਰੇਨ ਵਾਟਰ ਸੈਡ ਦਾ ਬੋਰ ਨਾਲ ਕੂਨੈਕਟ ਨਾ ਕਰਨਾ, ਮਿਉਂਸਪਲ ਕਮੇਟੀ ਦੇ ਟਿਊਬਵੈਲ ਦੇ ਤਿੰਨ ਸਾਲਾਂ ਤੋ ਖਰਾਬ ਹੋਣਾ, ਗਊਸ਼ਾਲਾਂ ਦੀ ਜਾਂਦੀ ਸ਼ੜਕ ਤੇ ਗੰਦਾ ਪਾਣੀ ਦਾ ਖੜਨਾ, ਮੰਡੀ ਵਿੱਚ ਅਣਪਛਾਤੇ ਵਿਅਕਤੀਆਂ ਦਾ ਪ੍ਰਵਾਸ, ਬੱਚਿਆਂ ਨੂੰ ਦਿਮਾਗੀ ਬੁਖਾਰ (ਐਨਕੈਫਲਾਈਟਸ) ਦਾ ਫੈਲਣਾ ਆਦਿ ਸਮੱਸਿਆਵਾਂ ਤੋਂ ਲਿਖਤੀ ਸ਼ਿਕਾਇਤ ਦੇ ਕੇ ਐੱਸ. ਡੀ. ਐੱਮ. ਨੂੰ ਜਾਣੂ ਕਰਵਾਇਆ। 

ਇਸ ਮੌਕੇ ਵਫਦ ਨੇ ਦੱਸਿਆ ਕਿ ਅਸੀਂ ਸਬੰਧਤ ਵਿਭਾਗਾਂ ਨੂੰ ਮਿਲ ਕੇ ਸਾਰੀਆਂ ਸਮੱਸਿਆਵਾਂ ਤੋਂ ਜਾਣਕਾਰੀ ਦਿੱਤੀ ਸੀ ਪਰ ਸਮੱਸਿਆਵਾਂ ਜਿਉ ਦੀਆਂ ਤਿਉ ਹਨ, ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਸਬੰਧਤ ਵਿਭਾਗਾਂ ਨੂੰ ਬੁਲਾ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦੀ ਕਰਵਾਇਆ ਜਾਵੇਗਾ। ਵਫਦ 'ਚ ਹਰਵੇਲ ਸਿੰਘ ਸੈਣੀ ਤੋ ਇਲਾਵਾ ਚੌਧਰੀ ਸਰਬਜੀਤ ਸਿੰਘ, ਜਗਜੀਤ ਸਿੰਘ, ਡਾ. ਨਿਰਮਲ ਰਾਉ, ਰਛਪਾਲ ਸਿੰਘ ਖਾਲਸਾ, ਜਸਵਿੰਦਰ ਸਿੰਘ, ਲਖਵੀਰ ਸਿੰਘ, ਕਰਿਸਨ ਸਹੋਤਾ ਅਤੇ ਮੰਗ ਕਰਨ ਵਾਲਿਆਂ 'ਚ ਆੜਤੀ ਐਸੋਸੀਏਸ਼ਨ ਪਰਧਾਨ ਸ਼ਾਮ ਲਾਲ, ਰਜੇਸ਼ ਮੋਹਣ ਜੋਸ਼ੀ ਆੜਤੀ, ਸਬਜ਼ੀ ਮੰਡੀ ਦੇ ਪਰਧਾਨ ਵਿਨੋਦ ਸੋਨੀ, ਰਾਜ ਕੁਮਾਰ ਬਬਲਾ ਆੜਤੀ, ਜਗਮੋਹਨ ਰਾਣਾ, ਪਰਵੀਨ ਆੜਤੀ ਅਤੇ ਸਬਜ਼ੀ ਵਿਕਰੇਤਾ ਸ਼ਾਮਲ ਸਨ।

shivani attri

This news is Content Editor shivani attri