ਬੱਸਾਂ ਦਾ ਸੰਚਾਲਨ ਸਮਾਨ ਹੋਣ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ ''ਚ ਭਾਰੀ ਗਿਰਾਵਟ

12/10/2020 12:54:00 PM

ਜਲੰਧਰ(ਪੁਨੀਤ): 'ਭਾਰਤ ਬੰਦ' ਕਾਰਨ ਠੱਪ ਰਹੀਆਂ ਬੱਸ ਸੇਵਾਵਾਂ ਅੱਜ ਸਮਾਨ ਰੂਪ 'ਚ ਚਾਲੂ ਹੋ ਗਈਆਂ ਪਰ ਇਸ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ ਬੇਹੱਦ ਘੱਟ ਰਹੀ, ਜਿਸ ਕਾਰਨ ਕਈ ਰੂਟਾਂ 'ਤੇ ਟਾਈਮ ਟੇਬਲ ਤੋਂ ਘੱਟ ਬੱਸਾਂ ਰਵਾਨਾ ਕੀਤੀਆਂ ਗਈਆਂ। ਇਸ ਦੇ ਤਹਿਤ ਅੰਬਾਲਾ ਜਾਣ ਵਾਲੀਆਂ ਬੱਸਾਂ ਦੇ ਸੰਚਾਲਨ 'ਚ ਵੀ ਕਮੀ ਕੀਤੀ ਗਈ। ਦੇਖਣ 'ਚ ਆ ਰਿਹਾ ਹੈ ਕਿ ਅੰਬਾਲਾ ਲਈ ਜੋ ਬੱਸਾਂ ਭੇਜੀਆਂ ਜਾ ਰਹੀਆਂ ਹਨ, ਉਨ੍ਹਾਂ 'ਚ ਵੀ ਸੀਟਾਂ ਖਾਲੀ ਰਹਿ ਰਹੀਆਂ ਹਨ, ਜਿਸ ਕਾਰਨ ਉਮੀਦ ਮੁਤਾਬਕ ਰਿਸਪਾਂਸ ਨਹੀਂ ਮਿਲ ਰਿਹਾ। ਇਸ ਨੂੰ ਲੈ ਕੇ ਦਿੱਲੀ ਰੂਟ 'ਤੇ ਸਵੇਰੇ 6 ਵਜੇ ਚੱਲਣ ਵਾਲੀਆਂ ਬੱਸਾਂ ਨੂੰ ਰਵਾਨਾ ਨਹੀਂ ਕੀਤਾ ਜਾ ਰਿਹਾ।
ਉਥੇ ਹੀ ਪਿਛਲੇ 2 ਦਿਨ ਚੰਗੀ ਧੁੱਪ ਲੱਗਣ ਕਾਰਨ ਹਿਮਾਚਲ ਲਈ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਅੱਜ ਦੁਬਾਰਾ ਪਹਾੜਾਂ ਅਤੇ ਹੇਠਲੇ ਇਲਾਕਿਆਂ 'ਚ ਠੰਡ ਵਧਣ ਕਾਰਨ ਹਿਮਾਚਲ ਲਈ ਬੱਸ ਸੇਵਾ ਲਗਭਗ ਬੰਦ ਦੀ ਤਰ੍ਹਾਂ ਰਹੀ। ਜੋ ਬੱਸਾਂ ਚੱਲੀਆਂ, ਉਨ੍ਹਾਂ 'ਚ ਵੀ ਯਾਤਰੀ ਘੱਟ ਦੇਖੇ ਗਏ।
ਹਿਮਾਚਲ ਟਰਾਂਸਪੋਰਟ ਵਿਭਾਗ ਦੀਆਂ ਪੰਜਾਬ ਆਉਣ ਵਾਲੀਆਂ ਬੱਸਾਂ ਵੀ ਅੱਜ ਜ਼ਿਆਦਾ ਨਜ਼ਰ ਨਹੀਂ ਆਈਆਂ। ਹੁਸ਼ਿਆਰਪੁਰ, ਨੰਗਲ, ਰੋਪੜ ਆਦਿ ਦੇ ਬਾਰਡਰ ਇਲਾਕਿਆਂ 'ਚ ਇੱਕਾ-ਦੁੱਕਾ ਬੱਸਾਂ ਦੇਖੀਆਂ ਗਈਆਂ, ਜਦਕਿ ਜਲੰਧਰ, ਅੰਮ੍ਰਿਤਸਰ ਅਤੇ ਹੋਰ ਸ਼ਹਿਰਾਂ 'ਚ ਹਿਮਾਚਲ ਦੀਆਂ ਬੱਸਾਂ ਨੂੰ ਰੁਟੀਨ ਦੀ ਤਰ੍ਹਾਂ ਨਹੀਂ ਭੇਜਿਆ ਗਿਆ। ਦੇਖਣ 'ਚ ਆ ਰਿਹਾ ਹੈ ਕਿ ਪੰਜਾਬ 'ਚ ਚੱਲਣ ਵਾਲੀਆਂ ਬੱਸਾਂ 'ਚ ਵੀ ਯਾਤਰੀਆਂ ਦੀ ਗਿਣਤੀ ਬੇਹੱਦ ਘੱਟ ਹੋ ਰਹੀ ਹੈ। ਇਸ ਦਾ ਇਕ ਕਾਰਨ ਠੰਡ ਨੂੰ ਵੀ ਮੰਨਿਆ ਜਾ ਸਕਦਾ ਹੈ ਪਰ ਸਭ ਤੋਂ ਵੱਡਾ ਕਾਰਨ ਦਿੱਲੀ ਦੇ ਰਸਤੇ ਬੰਦ ਹੋਣਾ ਹੈ।


Aarti dhillon

Content Editor

Related News