ਮਾਈਕ੍ਰੋ ਕੰਨਟੇਨਮੈਂਟ ਜ਼ੋਨ ਘੋਸ਼ਿਤ ਕਰਨ ''ਤੇ 5 ਟੀਮਾਂ ਨੇ ਸਰਵੇ ਕਰਕੇ 118 ਕੋਰੋਨਾ ਸੈਂਪਲ ਲਏ—ਡਾ.ਐਸ.ਪੀ

08/11/2020 4:20:20 PM

ਦਸੂਹਾ (ਝਾਵਰ) - ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਡਾਕਟਰਾਂ , ਹੈਲਥ ਸਟਾਫ ਅਤੇ ਆਸ਼ਾ ਵਰਕਰਾਂ ਦੀਆਂ 5 ਟੀਮਾਂ ਅੱਜ ਸਵੇਰੇ ਪ੍ਰਸ਼ਾਸ਼ਨ ਵਲੋਂ ਪਿੰਡ ਰਣਸੋਤਾ ਨੂੰ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਘੋਸ਼ਿਤ ਕਰਨ ਤੋਂ ਬਾਅਦ ਹਸਪਤਾਲ ਦੇ ਐਸ.ਐਮ.ਓ.ਡਾ.ਐਸ.ਪੀ.ਸਿੰਘ,ਬੀ.ਈ.ਈ.ਰਾਜੀਵ ਸ਼ਰਮਾਂ, ਡਾ.ਸਤਪਾਲ ਐਮ.ਐਲ.ਟੀ., ਡਾ.ਵਰੁਣ  ਨਈਅਰ, ਪ੍ਰਿਯੰਕਾ ਸੀ.ਐਚ.ਓ.ਦੀ ਅਗਵਾਈ ਹੇਠ ਪਹੁੰਚ ਗਈਆ।

ਇਸ ਸੰਬੰਦੀ ਐਸ.ਐਮ.ਓ.ਡਾ.ਐਸ.ਪੀ.ਸਿੰਘ ਤੇ ਡਾ.ਵਰੁਣ ਨਈਅਰ ਨੇ ਦੱਸਿਆ ਕਿ ਇਹਨਾਂ ਟੀਮਾਂ ਵੱਲੋਂ ਪੂਰੇ ਪਿੰਡ ਦਾ ਮੁਕੰਮਲ ਸਰਵੇ ਕੀਤਾ ਗਿਆ ਹੈ ਜਦੋਂ ਕਿ ਇਸ ਦੋਰਾਨ 118 ਵਿਅਕਤੀਆਂ ਦੇ ਕੋਰੋਨਾ ਸੈਂਪਲ ਵੀ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿਚ 14 ਅਗਸਤ ਤੱਕ ਬਾਹਰੋਂ ਆਉਣ ਵਾਲਿਆਂ 'ਤੇ ਪਾਬੰਦੀ ਰਹੇਗੀ ਅਤੇ 14 ਅਗਸਤ ਤੱਕ ਡਾਕਟਰਾਂ ਦੀਆਂ ਟੀਮਾਂ ਪੂਰੀ ਨਜਰ ਰੱਖਣਗੀਆਂ।

ਉਨ੍ਹਾਂ ਨੇ ਲੋਕਾਂ ਨੁੰ ਵੀ ਅਪੀਲ ਕੀਤੀ ਹੈ ਕਿ ਉਹ ਮਾਸਕ ਪਾ ਕੇ ਰੱਖਣ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਕੋਰੋਨਾ ਸੈਂਪਲ ਲਏ ਜਾ ਰਹੇ ਹਨ।ਉਨ੍ਹਾਂ ਨੇ ਸਾਰਿਆਂ ਨੁੰ ਅਪੀਲ ਕੀਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਜਾਣ। ਉਨ੍ਹਾਂ ਦੱਸਿਆ ਕਿ ਲਏ ਗਏ ਸੈਂਪਲ ਸੀ.ਐਮ.ਓ.ਦਫਤਰ ਜ਼ਰੀਏ ਅੰਮ੍ਰਿਤਸਰ ਵਿਖੇ ਲੈਬਰੋਟਰੀ ਲਈ ਭੇਜੇ ਜਾਣਗੇ ਜਿਨ੍ਹਾਂ ਦੀ ਰਿਪੋਰਟ 13 ਅਗਸਤ ਤੱਕ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਰੋਜਾਨਾ ਇਸ ਪਿੰਡ ਦਾ ਸਰਵੇ ਕੀਤਾ ਜਾਵੇਗਾ ਅਤੇ ਪਿੰਡ ਨੂੰ ਸੈਨੇਟਾਈਜ ਵੀ ਕੀਤਾ ਜਾਵੇਗਾ। ਇਸ ਮੌਕੇ 'ਤੇ ਡਾ.ਸਤਪਾਲ ਸਿੰਘ ਐਮ.ਐਲ.ਟੀ.,ਸੁਨੀਲ ਕੁਮਾਰ,ਅਮਰਜੀਤ ਸਿੰਘ,ਪਰਮਜੀਤ ਕੋਰ,ਦੀਕਸ਼ਾ,ਦਲਜੀਤ ਕੌਰ,ਰੇਖਾ ਦੇਵੀ ਹੈਲਥ ਵਰਕਰ ਤੇ ਆਸ਼ਾ ਵਰਕਰ ਹਾਜਿਰ ਸਨ।


Harinder Kaur

Content Editor

Related News