ਬਾਂਦਰਾਂ ਦੀ ਦਹਿਸ਼ਤ ਕਾਰਣ ਨੌਜਵਾਨ ਦੀ ਮੌਤ

01/06/2020 11:15:07 PM

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਜ਼ਿਲੇ ’ਚ ਅੱਜਕੱਲ ਬਾਂਦਰਾਂ ਦਾ ਆਤੰਕ ਜ਼ੋਰਾਂ ’ਤੇ ਹੈ। ਜਿਸ ਕਾਰਣ ਰੂਪਨਗਰ ਸ਼ਹਿਰ ਦੇ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜ਼ਿਲੇ ’ਚ ਰੂਪਨਗਰ ਨਾਲ ਲੱਗਦੇ ਨੂਰਪੁਰਬੇਦੀ ਖੇਤਰ ’ਚ ਪਿੰਡ ਗਡ਼ਬਾਡ਼ਾ, ਟਿੱਬਾ ਟੱਪਰੀਆਂ ਆਦਿ ’ਚ ਕਾਫੀ ਤਾਦਾਦ ’ਚ ਸਡ਼ਕਾਂ ਦੇ ਕਿਨਾਰੇ ਬਾਂਦਰ ਰਹਿੰਦੇ ਹਨ ਜਿਨ੍ਹਾਂ ਨੂੰ ਕੁਝ ਸ਼ਰਧਾਲੂ ਰੋਜ਼ਾਨਾ ਖਾਣ-ਪੀਣ ਦੀਆਂ ਚੀਜ਼ਾਂ ਪਾਉਂਦੇ ਹਨ। ਇਸੇ ਤਰ੍ਹਾਂ ਰੂਪਨਗਰ ਖੇਤਰ ’ਚ ਗਿਆਨੀ ਜ਼ੈਲ ਸਿੰਘ ਨਗਰ, ਮੀਰਾਂਬਾਈ ਚੌਕ ਅਤੇ ਉਸਦੇ ਨਾਲ ਲੱਗਦੀ ਸਰਹੰਦ ਕੈਨਾਲ ਸਡ਼ਕ ’ਤੇ ਬਾਂਦਰ ਬੈਠੇ ਰਹਿੰਦੇ ਹਨ। ਜਿਸ ਕਾਰਣ ਉੱਥੋਂ ਗੁਜ਼ਰਨ ਵਾਲੇ ਲੋਕ ਦਹਿਸ਼ਤ ’ਚ ਰਹਿੰਦੇ ਹਨ। ਕਾਫੀ ਸਮੇਂ ਤੋਂ ਬਾਂਦਰਾਂ ਦੇ ਆਤੰਕ ਦੇ ਕਾਰਣ ਕਾਫੀ ਹਾਦਸੇ ਹੋ ਚੁੱਕੇ ਹਨ। ਅੱਜ ਮੀਰਾਂਬਾਈ ਚੌਕ ਮੁਹੱਲਾ ’ਚ ਇਕ 35 ਸਾਲਾ ਨੌਜਵਾਨ ਸੰਨੀ ਵੋਹਰਾ ਪੁੱਤਰ ਮੋਹਨ ਲਾਲ ਵੋਹਰਾ ਦੇ ਘਰ ਦੇ ਉੱਪਰ ਕੁਝ ਬਾਂਦਰ ਆ ਗਏ। ਜਿਨ੍ਹਾਂ ਨੂੰ ਭਜਾਉਣ ਲਈ ਉਹ ਛੱਤ ’ਤੇ ਚਡ਼੍ਹਿਆ ਪਰ ਵਾਪਸ ਨਹੀਂ ਆਇਆ। ਜਦੋਂ ਕੁਝ ਸਮੇਂ ਦੇ ਬਾਅਦ ਉਹ ਵਾਪਸ ਨਹੀਂ ਆਇਆ ਤਾਂ ਉਸਦੇ ਰਿਸ਼ਤੇਦਾਰ ਅਤੇ ਗੁਆਂਢੀ ਛੱਤ ’ਤੇ ਦੇਖਣ ਗਏ ਤਾਂ ਉਹ ਉਥੇ ਡਿੱਗਿਆ ਪਿਆ ਸੀ। ਉਸਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ 6 ਸਾਲ ਦਾ ਪੁੱਤਰ ਛੱਡ ਗਿਆ। ਵਣ ਵਿਭਾਗ ਨੇ ਲੋਕਾਂ ਦੀ ਗੁਹਾਰ ਤੋਂ ਬਾਅਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਬਾਂਦਰਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਛੱਡੀ ਕਾਲੋਨੀ

ਬਾਂਦਰਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਉਕਤ ਗਿਆਨੀ ਜ਼ੈਲ ਸਿੰਘ ਕਾਲੋਨੀ ਤੋਂ ਸ਼ਿਫਟ ਵੀ ਕਰ ਰਹੇ ਹਨ। ਇਹ ਲੋਕ ਹੋਰ ਕਾਲੋਨੀਆਂ ’ਚ ਰਹਿਣ ਲੱਗੇ ਹਨ। ਇਸਦੇ ਬਾਵਜੂਦ ਵੀ ਜ਼ਿਲਾ ਪ੍ਰਸਾਸ਼ਨ ਅਤੇ ਵਣ ਵਿਭਾਗ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਦੱਸਿਆ ਕਿ ਬਾਂਦਰ ਘਰਾਂ ’ਚ ਸੁਕਾਉਣ ਲਈ ਪਾਏ ਕੱਪਡ਼ੇ ਪਾਡ਼ ਦਿੰਦੇ ਹਨ। ਗਮਲੇ ਆਦਿ ਤੋਡ਼ਨ ਦੇ ਇਲਾਵਾ ਹੋਰ ਸਾਮਾਨ ਵੀ ਖਰਾਬ ਕਰ ਦਿੰਦੇ ਹਨ। ਗਿ. ਜ਼ੈਲ ਸਿੰਘ ਨਗਰ ਨਿਵਾਸੀ ਪੁਨੀਤ ਗੁਪਤਾ ਦਾ ਕਹਿਣਾ ਹੈ ਕਿ ਵਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ , ਲੱਗਦਾ ਹੈ ਕਿ ਉਹ ਕਿਸੇ ਹੋਰ ਵੱਡੇ ਹਾਦਸੇ ਦੇ ਇੰਤਜ਼ਾਰ ’ਚ ਹੈ।


Bharat Thapa

Content Editor

Related News