ਬਿਜਲੀ ਦਾ ਝੱਟਕਾ ਲੱਗਣ ਨਾਲ ਜ਼ਖਮੀ ਨੌਜਵਾਨ ਦੀ ਮੌਤ

08/11/2020 11:00:13 PM

ਹੁਸ਼ਿਆਰਪੁਰ,(ਅਮਰਿੰਦਰ)- ਥਾਣਾ ਮਾਡਲ ਟਾਊਨ ਦੇ ਮੁਹੱਲਾ ਭੀਮ ਨਗਰ ਵਿਚ ਮੰਗਲਵਾਰ ਸਵੇਰੇ ਬਿਜਲੀ ਦਾ ਜ਼ੋਰਦਾਰ ਝੱਟਕਾ ਲੱਗਣ ਨਾਲ ਜ਼ਖਮੀ 26 ਸਾਲਾ ਨੌਜਵਾਨ ਵਿਜੈ ਕੁਮਾਰ ਪੁੱਤਰ ਰਾਜਿੰਦਰ ਰਾਏ ਮੂਲ ਨਿਵਾਸੀ ਜ਼ਿਲਾ ਛਪਰਾ ਬਿਹਾਰ ਦੀ ਹਸਪਤਾਲ ਵਿਚ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਰਹੀਰਾਂ ਪੁਲਸ ਚੌਕੀ ਦੀ ਟੀਮ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਸਿਵਲ ਹਸਪਤਾਲ ਵਿਚ ਮ੍ਰਿਤਕ ਵਿਜੈ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਵਿਜੈ ਫਗਵਾੜਾ ਰੋਡ ਉੱਤੇ ਸਥਿਤ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ। ਮੰਗਲਵਾਰ ਨੂੰ ਉਹ ਮਕਾਨ ਬਦਲਦੇ ਸਮੇਂ ਘਰ ਵਿਚ ਲੱਗੇ ਪੱਖੇ ਨੂੰ ਲਾਹ ਰਿਹਾ ਸੀ। ਇਸ ਦੌਰਾਨ ਬਿਜਲੀ ਦਾ ਜ਼ੋਰਦਾਰ ਝੱਟਕਾ ਲੱਗਣ ਨਾਲ ਵਿਜੈ ਜ਼ਮੀਨ ਉੱਤੇ ਡਿੱਗ ਪਿਆ। ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਪਰਿਵਾਰ ਵਾਲੇ ਉਸ ਨੂੰ ਲੈ ਕੇ ਨਜ਼ਦੀਕੀ ਹਸਪਤਾਲ ਪਹੁੰਚ ਗਏ, ਜਿੱਥੇ ਵਿਜੈ ਦੀ ਮੌਤ ਹੋ ਗਈ। ਮ੍ਰਿਤਕ ਦਾ ਕਰੀਬ 6 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦਾ 2 ਸਾਲ ਦਾ ਪੁੱਤਰ ਹੈ।

ਸੰਪਰਕ ਕਰਨ ’ਤੇ ਪੁਰਹੀਰਾਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ’ਤੇ ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।


Bharat Thapa

Content Editor

Related News