ਨੌਜਵਾਨ ਦੀ ਸਡ਼ਕ ਹਾਦਸੇ ’ਚ ਮੌਤ

06/14/2019 12:26:50 AM

ਨੂਰਪੁਰਬੇਦੀ, (ਸ਼ਮਸ਼ੇਰ ਡੂਮੇਵਾਲ)- ਖੇਤਰ ਦੇ ਪਿੰਡ ਠਾਣਾਂ ਦੇ ਸਾਬਕਾ ਸਰਪੰਚ ਤਿਲਕ ਰਾਜ ਦੇ ਭਤੀਜੇ ਅਤੇ ਹਰਬੰਸ ਲਾਲ ਸ਼ਰਮਾ ਦੇ ਪੁੱਤਰ ਹਨੀ ਕੁਮਾਰ (24) ਦੀ ਇਕ ਸਡ਼ਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਹੈ। ਟੈਲੀਫੋਨ ਇੰਜੀਨੀਅਰ ਵਜੋਂ ਸੇਵਾ ਨਿਭਾਉਂਦੇ ਹਨੀ ਕੁਮਾਰ ਨਾਲ ਇਹ ਹਾਦਸਾ ਪਿੰਡ ਮੱਲਪੁਰ ਭੁੱਡ ਬੈਰੀਅਰ ਲਾਗੇ ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਉਦੋਂ ਵਾਪਰਿਆ ਜਦੋਂ ਉਹ ਆਪਣੀ ਡਿਊਟੀ ਸਬੰਧੀ ਉੱਥੇ ਸੇਵਾਵਾਂ ਨਿਭਾਅ ਰਿਹਾ ਸੀ। ਇਹ ਹਾਦਸਾ ਇਕ ਬਲੈਰੋ ਜੀਪ ਨਾਲ ਵਾਪਰਿਆ ਜਿਸ ਕਾਰਣ ਮੋਟਰਸਾਈਕਲ ਸਵਾਰ ਹਨੀ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਪੀ.ਜੀ.ਆਈ. ਚੰਡੀਗਡ਼੍ਹ ਪਹੁੰਚਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋਡ਼ ਗਿਆ।

 

Bharat Thapa

This news is Content Editor Bharat Thapa