ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

09/02/2019 2:02:02 AM

ਬਲਾਚੌਰ, (ਤਰਸੇਮ ਕਟਾਰੀਆ)– ਬਲਾਚੌਰ/ਨਵਾਂਸ਼ਹਿਰ ਮੁੱਖ ਮਾਰਗ ’ਤੇ ਪਿੰਡ ਮਹਿੰਦੀਪੁਰ ਵਿਖੇ ਹੋਏ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਕੁਮਾਰ (37) ਪੁੱਤਰ ਜਗਦੇਵ ਸਿੰਘ ਵਾਸੀ ਹਿਆਤਪੁਰ (ਰੂਪਨਗਰ) ਆਪਣੇ ਸਾਥੀ ਰਵੀ ਕੁਮਾਰ ਪੁੱਤਰ ਮੋਹਣ ਲਾਲ ਨਾਲ ਕਿਸੇ ਕੰਮ ਲਈ ਮੋਟਰ ਸਾਈਕਲ ’ਤੇ ਜਾ ਰਹੇ ਸਨ ਜਦੋਂ ਘਟਨਾ ਸਥਾਨ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਸਕੂਲ ਬੱਸ ਨੇ ਉਸ ਨੂੰ ਟੱਕਰ ਮਾਰੀ ਅਤੇ ਅੱਗਿਓਂ ਆ ਰਹੇ ਇਕ ਲੱਕੜ ਨਾਲ ਭਰੇ ਕੈਂਟਰ ਦੀ ਲਪੇਟ ’ਚ ਆ ਗਏ ਜਿਸ ਕਾਰਣ ਰਮਨ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸਦਾ ਦੋਸਤ ਰਵੀ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

ਮੌਕੇ ’ਤੇ ਪੁਲਸ ਅਤੇ ਲੋਕਾਂ ਦੇ ਸਹਿਯੋਗ ਨਾਲ ਜ਼ਖਮੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਪਰਿਵਾਰਕ ਮੈਂਬਰ ਦੇ ਬਿਆਨਾਂ ’ਤੇ ਸਕੂਲ ਵਾਹਨ ਚਾਲਕ ਜਾਗਰ ਸਿੰਘ ਪਿੰਡ ਖੰਡੂਪੁਰ ਅਤੇ ਕੈਂਟਰ ਚਾਲਕ ਦਲਜਿੰਦਰ ਸਿੰਘ ਵਾਸੀ ਧੌਲਾ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

KamalJeet Singh

This news is Content Editor KamalJeet Singh