ਸ਼ਰਾਬ ਦੇ ਠੇਕੇਦਾਰ ਨਾਲ ਕੰਮ ਕਰਨ ਵਾਲੇ ਕਰਮਚਾਰੀ ''ਤੇ ਜਾਨਲੇਵਾ ਹਮਲਾ

03/01/2020 6:21:11 PM

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਥਾਣਾ ਸਦਰ ਪੁਲਸ ਨੇ ਠੇਕੇਦਾਰ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪੁਲਸ ਨੂੰ ਜ਼ੇਰੇ ਇਲਾਜ਼ ਦਿੱਤੇ ਆਪਣੇ ਬਿਆਨਾਂ 'ਚ ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਵਿਪਨ ਸੰਨਸੋਏ ਪੁੱਤਰ ਰਾਜੀਵ ਸੰਨਸੋਏ ਵਾਸੀ ਮਜਾਰੀ ਨਜ਼ਦੀਕ ਬੰਗਾ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਵਾਈ ਵਾਈ ਟਰੇਡਜ਼ ਕੰਪਨੀ ਜੋ ਕਿ ਸ਼ਰਾਬ ਦੇ ਠੇਕੇ ਲੈਣ ਦਾ ਕੰਮ ਕਰਦੀ ਹੈ, 'ਚ ਕੰਮ ਕਰਦਾ ਹੈ। ਇਹ ਹੈ ਕਿ ਠੇਕੇਦਾਰ ਨੇ ਉਸ ਦੀ ਅਤੇ ਕੁਝ ਹੋਰ ਵਿਅਕਤੀਆ ਦੀ ਡਿਊਟੀ ਇਲਾਕੇ 'ਚ ਨਾਜ਼ਾਇਜ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਪ੍ਰਤੀ ਜਾਣਕਾਰੀ ਇੱਕਠਾ ਕਰਕੇ ਕੰਪਨੀ ਨੂੰ ਦੱਸਣ ਵਾਰੇ ਲਾਈ ਹੋਈ ਹੈ।  28 ਫਰਵਰੀ ਨੂੰ ਰਾਤ 8 ਵਜੇ ਦੇ ਕਰੀਬ ਉਹ ਆਪਣੇ ਹੋਰ ਸਾਥੀ ਉਕਾਂਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਾਹੜੋਵਾਲ, ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ, ਵਾਸੀ ਚਰਾਨ ਥਾਣਾ ਸਦਰ ਨਵਾਂਸ਼ਹਿਰ, ਕਰਨਦੀਪ ਸਿੰਘ ਪੁੱਤਰ ਜਸਦੇਵ ਸਿੰਘ, ਵਾਸੀ ਸਰਾਵਾ ਬੋਦਲਾ, ਜ਼ਿਲਾ ਮੁਕਤਸਰ ਸਾਹਿਬ, ਦੋ ਵੱਖ-ਵੱਖ ਮੋਟਰ ਸਾਈਕਲਾ 'ਤੇ ਸਵਾਰ ਹੋ ਕੇ ਪਿੰਡ ਨੋਰਾ ਤੋਂ ਭੋਰਾ ਸਾਈਡ ਨੂੰ ਜਾ ਰਹੇ ਸਨ। 

ਪਿੰਡ ਨੋਰਾ 'ਚ ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਸੰਨੀ ਪੁੱਤਰ ਕਰਨ ਸਿੰਘ, ਜੋ ਕਿ ਪਿੰਡ ਨੋਰਾ 'ਚ ਮੀਟ ਦੀ ਦੁਕਾਨ ਕਰਦੇ ਹਨ ਅਤੇ ਉਸ ਦੇ ਨਾਲ ਸ਼ਰਾਬ ਵੇਚਣ ਦਾ ਧੰਦਾ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਅਤੇ ਸੰਨੀ ਦੋਵੇਂ ਜਣੇ ਦੁਕਾਨ ਦੇ ਬਾਹਰ ਸੜਕ 'ਤੇ ਆਪਣੇ ਕੁਝ ਹੋਰ ਸਾਥੀ ਜਿਨ੍ਹਾਂ 'ਚ ਗੁਰਦੀਪ ਸਿੰਘ, ਹਰਪ੍ਰੀਤ ਸਿੱਧੂ, ਬੰਟੀ, ਲਾਡੀ, ਸੋਨੂੰ, ਇੰਕਾ, ਜਸਵੀਰ, ਕਮਲਜੀਤ ਸਿੰਘ ਨਾਲ ਖੜ੍ਹੇ ਸਨ।

ਉਨ੍ਹÎਾਂ ਦੱਸਿਆ ਕਿ ਜਿਵੇਂ ਹੀ ਉਹ ਪਰਮਜੀਤ ਦੀ ਦੁਕਾਨ ਦੇ ਨੇੜੇ ਤੋ ਲੰਘਣ ਲੱਗੇ ਤਾ ਸੰਨੀ ਨੇ ਆਪਣੇ ਹੱਥ 'ਚ ਫੜੇ ਦਾਤ ਅਤੇ ਪਰਮਜੀਤ ਸਿੰਘ ਨੇ ਆਪਣੇ ਹੱਥ 'ਚ ਫੜੀ ਕ੍ਰਿਪਾਨ ਅਤੇ ਉਨ੍ਹਾਂ ਦੇ ਖੜ੍ਹੇ ਉਕਤ ਸਾਥੀਆਂ ਦੇ ਹੱਥਾਂ 'ਚ ਫੜੇ ਡੰਡੇ, ਬੇਸਵਾਲਾਂ ਨਾਲ ਜਾਨ ਲੇਵਾ ਹਮਲਾ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਹਮਲਾ ਉਨ੍ਹਾਂ ਨੇ ਇਹ ਕਹਿ ਕੀਤਾ ਹੈ ਕਿ ਇਹ ਲੋਕ ਸ਼ਰਾਬ ਵੇਚਣ ਵਾਰੇ ਝੂਠੀਆਂ ਜਾਣਕਾਰੀਆਂ ਠੇਕੇਦਾਰ ਨੂੰ ਦਿੰਦੇ ਹਨ। ਇਨ੍ਹਾਂ ਸਾਰਿਆ ਨੇ ਉਸ ਨੂੰ ਰੋਕ ਲਿਆ ਅਤੇ ਸੰਨੀ ਨੇ ਆਪਣੇ ਹੱਥ 'ਚ ਫੜੇ ਦਾਤ ਨਾਲ ਉਸ 'ਤੇ ਹਮਲਾ ਕੀਤਾ, ਜੋ ਉਸ ਦੀ ਸੱਜੀ ਅੱਖ ਤੋਂ ਥੋੜਾ ਉਪਰ ਲੱਗਾ ਜਦਕਿ ਪਰਮਜੀਤ ਸਿੰਘ ਨੇ ਆਪਣੇ ਹੱਥ 'ਚ ਫੜੀ ਕਿਰਪਾਨ ਨਾਲ ਉਸ ਦੇ ਮੂੰਹ 'ਤੇ ਹਮਲਾ ਕੀਤਾ, ਜੋ ਉਸ ਦੇ ਸੱਜੇ ਪਾਸੇ ਬੁੱਲਾ 'ਤੇ ਲੱਗੀ। ਬਾਕੀਆਂ ਨੇ ਆਪਣੇ ਹੱਥਾਂ ਵਿਚ ਫੜੇ ਹਥਿਆਰਾਂ ਨਾਲ ਉਸ ਉਪਰ ਹਮਲਾ ਕੀਤਾ। 
ਉਨ੍ਹਾਂ ਦੱਸਿਆ ਕਿ ਉਸ 'ਤੇ ਹੋਏ ਹਮਲੇ ਤੋਂ ਬਾਅਦ ਉਸ ਦੇ ਨਾਲ ਆਏ ਸਾਥੀ ਉਸ ਨੂੰ ਅਤੇ ਮੋਟਰ ਸਾਈਕਲ ਉਥੇ ਛੱਡ ਭੱਜ ਗਏ ਅਤੇ ਆਪਣੀ ਜਾਨ ਬਚਾਈ। ਉਕਤ ਹੋਏ ਹਮਲੇ ਦਾ ਰੋਲਾ ਸੁਣ ਮੌਕੇ 'ਤੇ ਪਿੰਡ ਨਿਵਾਸੀ ਅਤੇ ਹੋਰ ਰਾਹਗੀਰ ਨੂੰ ਇੱਕਠਾ ਹੁੰਦਿਆ ਵੇਖ ਉਕਤ ਦੋਸ਼ੀ ਉਸ ਨੂੰ ਉਥੇ ਛੱਡ ਭੱਜ ਗਏ ।

ਬੰਗਾ ਸਦਰ ਪੁਲਸ ਨੇ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਵਿਪਨ ਸੰਨਸੋਏ ਦੇ ਬਿਆਨਾਂ 'ਤੇ ਉਕਤ 10 ਵਿਅਕਤੀਆਂ ਖਿਲਾਫ 324, 323, 341, 148, 149 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਦੇ ਸਬੰਧ 'ਚ ਜਦੋਂ ਦੂਜੀ ਧਿਰ ਨਾਲ ਸਪੰਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ।

shivani attri

This news is Content Editor shivani attri