ਏ.ਐੱਸ.ਆਈ. ਦੇ ਪੁੱਤਰ ''ਤੇ ਕੀਤਾ ਬੇਸਬੈਟ ਨਾਲ ਹਮਲਾ

01/29/2020 1:54:01 PM

ਜਲੰਧਰ (ਸ਼ੋਰੀ)— ਥਾਣਾ ਨੰਬਰ 2 ਨੇੜੇ ਸਰਕਾਰੀ ਕੁਆਰਟਰਾਂ 'ਚ ਰਹਿੰਦੇ ਥਾਣਾ ਨੰਬਰ-5 'ਚ ਤਾਇਨਾਤ ਏ. ਐੱਸ. ਆਈ. ਰਾਜ ਕੁਮਾਰ ਦੇ ਪੁੱਤਰ ਰਿਤਿਕ 'ਤੇ ਹਮਲਾ ਹੋ ਗਿਆ। ਮੋਟਰਸਾਈਕਲ ਸਵਾਰ ਮੂੰਹ ਟਕੇ ਮੁਲਜ਼ਮਾਂ ਨੇ ਉਸ 'ਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ। ਲੜਾਈ ਦੌਰਾਨ ਰਿਤਿਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਾਮਲੇ ਨੂੰ ਲੈ ਕੇ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦੁੱਤੀ ਹੈ।

ਜਾਣਕਾਰੀ ਦੌਰਾਨ ਏ. ਐੱਸ. ਆਈ. ਰਾਜ ਕੁਮਾਰ ਦੇ ਪੁੱਤਰ ਰਿਤਿੱਕ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਰਾਤ ਲਗਭਗ 11 ਵਜੇ ਆਪਣੇ ਦੋਸਤ ਰਵਿੰਦਰ ਨੂੰ ਕੁਆਰਟਰਾਂ 'ਚ ਛੱਡਣ ਲਈ ਆਇਆ ਸੀ ਅਤੇ ਨੇੜੇ ਹੀ ਉਸ ਦਾ ਵੀ ਕੁਆਰਟਰ ਹੈ। ਦੌਸਤ ਨੂੰ ਛੱਡਣ ਆਉਣ ਸਮੇਂ ਉਹ ਕੁਝ ਦੇਰ ਕੁਆਟਰ ਦੇ ਬਾਹਰ ਗੱਲਾਂ ਕਰ ਰਹੇ ਸਨ ਕਿ ਪੁੱਛੋਂ ਮੂੰਹ ਟੱਕ ਕੇ ਆਏ ਮੁਲਜ਼ਮਾਂ ਨੇ ਬੇਸਬੈਟ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਕਤ ਮੁਲਜ਼ਮ ਫਰਾਰ ਹੋ ਗਏ। ਮਾਮਲੇ ਨੂੰ ਲੈ ਕੇ ਜਦੋਂ ਏ. ਐੱਸ. ਆਈ. ਪਿਤਾ ਨੂੰ ਪਤਾ ਲੱਗਾ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਜ਼ਖਮੀ ਪੁੱਤਰ ਨੂੰ ਪਿਤਾ ਨੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ।


shivani attri

Content Editor

Related News