ਲਾਂਬੜਾ ''ਚ ਗੁੰਡਾਗਰਦੀ, ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰਕੇ ਗੋਲ਼ੀ ਮਾਰਨ ਦੀ ਦਿੱਤੀ ਧਮਕੀ

05/15/2022 1:16:57 PM

ਲਾਂਬੜਾ (ਵਰਿੰਦਰ, ਮਾਹੀ)-ਲਾਂਬੜਾ ਬਾਜ਼ਾਰ ’ਚ 8-10 ਨਕਾਬਪੋਸ਼ ਨੌਜਵਾਨ, ਜੋ ਕਿਰਪਾਨਾਂ, ਦਾਤ ਤੇ ਬੇਸਬੈਟਾਂ ਆਦਿ ਨਾਲ ਲੈਸ ਸਨ, ਨੇ ਇਕ ਨੌਜਵਾਨ ਦੀ ਰੇਕੀ ਕਰਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ। ਨੌਜਵਾਨ ਨੇ ਮੌਕੇ ਤੋਂ ਹਨੇਰੇ ਵਿਚ ਦੌੜ ਕੇ ਮਸਾਂ ਆਪਣੀ ਜਾਨ ਬਚਾਈ। ਇਸ ਵਾਰਦਾਤ ਦੀ ਸ਼ਿਕਾਇਤ ਲਾਂਬੜਾ ਪੁਲਸ ਨੂੰ ਦੇ ਦਿੱਤੀ ਹੈ। ਇਸ ਵਾਰਦਾਤ ਕਾਰਨ ਬਾਜ਼ਾਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਇਸ ਸਬੰਧੀ ਪੀੜਤ ਤਾਰਾ ਪੁੱਤਰ ਧਰਿੰਦਰ ਸਿੰਘ ਵਾਸੀ ਲਾਂਬੜਾ ਨੇ ਦੱਸਿਆ ਕਿ ਉਹ ਲਾਂਬੜਾ ਬਾਜ਼ਾਰ ’ਚ ਫਾਇਨਾਂਸ ਅਤੇ ਜਿੰਮ ਦਾ ਕੰਮ ਕਰਦਾ ਹੈ। ਸ਼ੁੱਕਰਵਾਰ ਰਾਤ ਕਰੀਬ ਸਵਾ 8 ਵਜੇ ਉਹ ਬਖ਼ਸ਼ੀ ਮਾਰਕੀਟ ਵਿਚ ਜਿੰਮ ਤੋਂ ਬਾਥਰੂਮ ਲਈ ਬਾਹਰ ਨਿਕਲਿਆ ਸੀ। ਇੰਨੇ ਨੂੰ ਉਸ ਦੇ ਨੇੜੇ 2 ਕਾਰਾਂ ਆ ਕੇ ਰੁਕੀਆਂ, ਜਿਨ੍ਹਾਂ ਦੀਆਂ ਨੰਬਰ ਪਲੇਟਾਂ ’ਤੇ ਟੇਪਾਂ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿਚੋਂ 8-10 ਹਥਿਆਰਾਂ ਨਾਲ ਲੈਸ ਨਕਾਬਪੋਸ਼ ਨੌਜਵਾਨ ਬਾਹਰ ਨਿਕਲੇ, ਮੈਨੂੰ ਦੇਖਦੇ ਹੀ ਉਨ੍ਹਾਂ ਵੱਲੋਂ ਹਮਲਾ ਬੋਲ ਦਿੱਤਾ। ਕਿਰਪਾਨਾਂ ਨਾਲ ਉਸ ’ਤੇ ਵਾਰ ਕੀਤੇ ਗਏ ਪਰ ਉਸ ਦਾ ਕਿਸੇ ਤਰ੍ਹਾਂ ਬਚਾਅ ਹੋ ਗਿਆ। ਰੌਲਾ ਸੁਣ ਕੇ ਕੁਝ ਲੋਕ ਵੀ ਇਕੱਠੇ ਹੋ ਗਏ ਤਾਂ ਉਸ ਨੇ ਮੌਕੇ ਤੋਂ ਦੌੜ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ: ਗ੍ਰਿਫ਼ਤਾਰ ਸਮੱਗਲਰ ਸੋਨੂੰ ਦੇ ਮੋਬਾਇਲ 'ਚੋਂ ਮਿਲੇ ਵੱਡੇ ਪੁਲਸ ਅਧਿਕਾਰੀਆਂ ਦੇ ਨੰਬਰ ਤੇ ਚੈਟਿੰਗ, ਹੋਏ ਵੱਡੇ ਖ਼ੁਲਾਸੇ

ਪੀੜਤ ਤਾਰਾ ਨੇ ਦੱਸਿਆ ਕਿ ਹਮਲੇ ਤੋਂ ਕੁਝ ਦੇਰ ਬਾਅਦ ਉਸ ਦੇ ਮੋਬਾਈਲ ’ਤੇ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਆਖਿਆ ਕਿ ਉਸ ਨੇ ਦੌੜ ਕੇ ਚੰਗਾ ਨਹੀਂ ਕੀਤਾ, ਇਸ ਦਾ ਸਬਕ ਉਸ ਨੂੰ ਸਿਖਾਇਆ ਜਾਵੇਗਾ। ਉਸ ਨੂੰ ਧਮਕੀ ਦਿੱਤੀ ਕਿ ਅਗਲੀ ਵਾਰ ਉਸ ਨੂੰ ਗੋਲ਼ੀ ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਧਮਕੀ ਦੀ ਰਕਾਰਡਿੰਗ ਵੀ ਪੀਡ਼ਤ ਦੇ ਮੋਬਾਇਲ ਵਿਚ ਹੈ। ਪੀੜਤ ਵੱਲੋਂ ਇਸ ਵਾਰਦਾਤ ਦੀ ਸਾਰੀ ਜਾਣਕਾਰੀ ਲਾਂਬੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਦਾ ਦੱਸਣਾ ਹੈ ਕਿ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News