ਮੱਥਾ ਟੇਕਣ ਜਾ ਰਹੇ ਨੌਜਵਾਨਾਂ ’ਤੇ ਕੀਤਾ ਸੀ ਹਮਲਾ, ਢਿੱਡ ’ਚ ਮਾਰਿਆ ਚਾਕੂ

02/20/2021 10:12:08 AM

ਜਲੰਧਰ (ਵਰੁਣ)– ਸ਼ੀਤਲ ਨਗਰ ਵਿਚ ਆਪਣੇ ਦੋਸਤ ਦੀ ਲੜਾਈ ਛੁਡਾ ਰਹੇ ਨੌਜਵਾਨ ਦੇ ਢਿੱਡ ਵਿਚ ਚਾਕੂ ਮਾਰਨ ਵਾਲੇ 2 ਨੌਜਵਾਨਾਂ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ 18 ਫਰਵਰੀ ਨੂੰ ਕੇਸ ਦਰਜ ਹੋਇਆ ਸੀ।

ਇਹ ਵੀ ਪੜ੍ਹੋ : ਕਪੂਰਥਲਾ ਦੇ ਇਤਿਹਾਸਕ ਸ਼ਾਲੀਮਾਰ ਬਾਗ ’ਚੋਂ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮਿਲੀ ਲਾਸ਼

ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਤੀ ਸ਼ਿਕਾਇਤ ਵਿਚ ਪਵਨ ਕੁਮਾਰ ਪੁੱਤਰ ਦੇਸ ਰੂਪ ਨਿਵਾਸੀ ਸ਼ੀਤਲ ਨਗਰ ਨੇ ਦੱਸਿਆ ਸੀ ਕਿ 16 ਫਰਵਰੀ ਨੂੰ ਮੁਹੱਲੇ ਦੀ ਦੂਜੀ ਸਾਈਡ ਬਸੰਤ ਪੰਚਮੀ ਦੇ ਮੌਕੇ ’ਤੇ ਸਰਸਵਤੀ ਪੂਜਾ ਰੱਖੀ ਗਈ ਸੀ। ਸ਼ਾਮੀਂ ਕਰੀਬ 7.30 ਵਜੇ ਉਹ ਮੁਹੱਲੇ ਦੇ ਹੀ ਰਹਿਣ ਵਾਲੇ ਆਪਣੇ ਦੋਸਤ ਸਾਹਿਲ ਅਤੇ ਸਚਿਨ ਨਾਲ ਮੱਥਾ ਟੇਕਣ ਜਾ ਰਿਹਾ ਸੀ ਕਿ ਰਾਹ ਵਿਚ ਉਨ੍ਹਾਂ ਨੂੰ ਨਿਊ ਅਮਰ ਨਗਰ ਦੇ ਰਹਿਣ ਵਾਲੇ ਨਿਤੀਸ਼ ਉਰਫ਼ ਗੁੱਲੀ ਪੁੱਤਰ ਸੁਨੀਲ ਕੁਮਾਰ ਅਤੇ ਬੌਣਾ ਨਾਂ ਦੇ ਨੌਜਵਾਨ ਮਿਲੇ। ਦੋਵਾਂ ਨੇ ਸਚਿਨ ਅਤੇ ਸਾਹਿਲ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਵੇਖਦੇ ਹੀ ਵੇਖਦੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਪਵਨ ਨੇ ਦੋਸ਼ ਲਾਇਆ ਕਿ ਉਹ ਲੜਾਈ ਛੁਡਾਉਣ ਲਈ ਨਿਤੀਸ਼ ਅਤੇ ਬੌਣਾ ਨੂੰ ਹਟਾ ਰਿਹਾ ਸੀ ਪਰ ਇਸੇ ਦੌਰਾਨ ਉਨ੍ਹਾਂ ਮੈਨੂੰ ਫੜ ਲਿਆ ਅਤੇ ਮੇਰੇ ਢਿੱਡ ਵਿਚ ਚਾਕੂ ਮਾਰ ਦਿੱਤਾ। ਰੌਲਾ ਪਾਉਣ ’ਤੇ ਮੈਨੂੰ ਸੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਨੇ ਪਵਨ ਦੇ ਬਿਆਨਾਂ ’ਤੇ ਨਿਤੀਸ਼ ਉਰਫ ਗੁੱਲੀ ਅਤੇ ਬੌਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇੰਸ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸ਼ੁੱਕਰਵਾਰ ਨੂੰ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।


shivani attri

Content Editor

Related News