ਨਿੱਜੀ ਚੈਨਲ ਦੇ ਪੱਤਰਕਾਰ ''ਤੇ ਹਮਲਾ, ਰਿਵਾਲਵਰ ਦੀ ਨੋਕ ''ਤੇ ਗੱਡੀ ਲੁੱਟਣ ਦੀ ਕੀਤੀ ਕੋਸ਼ਿਸ਼

03/12/2020 10:46:40 AM


ਜਲੰਧਰ (ਸੁਧੀਰ)— ਸਥਾਨਕ ਖਿੰਗਰਾਂ ਗੇਟ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਨੌਜਵਾਨਾਂ ਨੇ ਇਕ ਕਾਰ 'ਚ ਸਵਾਰ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਰੋਕ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਰਿਵਾਲਵਰ ਦੀ ਨੋਕ 'ਤੇ ਉਸ ਕੋਲੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੱਤਰਕਾਰ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਗੱਡੀ ਦੀ ਚਾਬੀ ਅਤੇ ਪੱਤਰਕਾਰ ਦਾ ਮੋਬਾਇਲ ਸੁੱਟ ਕੇ ਫਰਾਰ ਹੋ ਗਏ।

ਘਟਨਾ ਦਾ ਸ਼ਿਕਾਰ ਹੋਏ ਨਿੱਜੀ ਚੈਨਲ ਦੇ ਪੱਤਰਕਾਰ ਸੁਨੀਲ ਰੁਦਰਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਦੋਸਤ ਨੂੰ ਉਸ ਦੇ ਘਰ ਛੱਡ ਕੇ ਰਾਤ 12 ਵਜੇ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਖਿੰਗਰਾਂ ਗੇਟ ਪਹੁੰਚਿਆ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਕਾਰ 'ਚੋਂ ਬਾਹਰ ਆਉਣ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਇਕ ਨੌਜਵਾਨ ਨੇ ਰਿਵਾਲਵਰ ਦਿਖਾ ਕੇ ਉਸ ਦੇ ਹੱਥ 'ਚ ਫੜੀ ਗੱਡੀ ਦੀ ਚਾਬੀ ਅਤੇ ਉਸ ਦਾ ਮੋਬਾਇਲ ਖੋਹ ਲਿਆ। ਉਸ ਦੇ ਵਿਰੋਧ ਕਰਨ 'ਤੇ ਇਕ ਹਮਲਾਵਰ ਨੇ ਉਸ ਦੀਆਂ ਐਨਕਾਂ ਉਤਾਰ ਕੇ ਆਪਣੀ ਜੇਬ 'ਚ ਪਾ ਲਈਆਂ ਅਤੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ: ਵਿਆਹ ਦੇ 9 ਮਹੀਨਿਆਂ 'ਚ ਸਾਹਮਣੇ ਆਇਆ ਪਤੀ ਦਾ ਅਸਲੀ ਚਿਹਰਾ, ਟੁੱਟਾ ਘਰ

ਪੱਤਰਕਾਰ ਨੇ ਦੱਸਿਆ ਕਿ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਦੂਜੀ ਜੇਬ 'ਚੋਂ ਮੋਬਾਇਲ ਕੱੱਢ ਕੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ। ਰੌਲਾ ਪਾਉਣ 'ਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਗੱਡੀ ਦੀ ਚਾਬੀ ਅਤੇ ਮੋਬਾਇਲ ਸੁੱਟ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮਨੂ ਕਪੂਰ, ਨੰਨੂ ਕਪੂਰ, ਉਸ ਦੇ ਸਾਥੀ ਦੇਵ ਤਲਵਾੜ ਅਤੇ ਕੁਝ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਟਿਕ-ਟਾਕ 'ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਨਹਿਰ 'ਚ ਮਾਰੀ ਛਾਲ, ਗਵਾ ਬੈਠਾ ਜਾਨ


shivani attri

Content Editor

Related News