ਸਟੂਡੈਂਟਸ ਯੂਨੀਅਨ ਦੇ ਨੇਤਾ ਨਵਦੀਪ ’ਤੇ ਹਮਲਾ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ

02/13/2021 5:54:04 PM

ਜਲੰਧਰ (ਮਹੇਸ਼)— ਸਟੂਡੈਂਟਸ ਯੂਨੀਅਨ ਦੇ ਨੇਤਾ ਨਵਦੀਪ ਵਾਸੀ ਦਕੋਹਾ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਰਾਮਾਮੰਡੀ ’ਚ ਪੁੁਲਸ ਚੌਂਕੀ ਨੰਗਲ ਸ਼ਾਮਾ ਦੇ ਇੰਚਾਰਜ ਐੱਸ. ਆਈ. ਸੇਵਾ ਸਿੰਘ ਨੇ ਆਈ. ਪੀ. ਸੀ. ਦੀ ਧਾਰਾ 307, 323, 148, 149 ਅਤੇ ਐੱਸ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।

ਇਹ ਵੀ ਪੜ੍ਹੋ :  ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ

ਮੁਲਜ਼ਮਾਂ ਦੀ ਪਛਾਣਕ੍ਰਿਤਿਕ ਪਠਾਨੀਆ ਪੁੱਤਰ ਉਮੇਸ਼ ਕੁਮਾਰ ਅਤੇ ਕਮਲਜੀਤ ਪੁੱਤਰ ਪਰਮਜੀਤ ਸਿੰਘ ਦੋਵੇਂ ਵਾਸੀ ਜੋਗਿੰਦਰ ਨਗਗਰ ਰਾਮਾ ਮੰਡੀ ਅਤੇ ਲਵਪ੍ਰੀਤ ਸਿੰਘ ਪੁੱਤਰ ਦੇਸਰਾਜ ਵਾਸੀ ਪਿੰਡ ਜੌਹਲਾਂ ਜ਼ਿਲ੍ਹਾ ਜਲੰਧਰ ਦੇ ਰੂਪ ’ਚ ਹੋਈ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂਕਿ ਨਵਦੀਪ ’ਤੇ ਕੀਤੇ ਗਏ ਹਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾਵੇ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ 
ਰਾਮਾ ਮੰਡੀ ਸੁਲਖਣ ਸਿੰਘ ਬਾਜਵਾ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਦੋ ਮੁਲਜ਼ਮਾਂ ਦੇ ਪਿਤਾ ਪੁਲਸ ’ਚ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਦੇ ਤੌਰ ’ਤੇ ਤਾਇਨਾਤ ਹਨ ਅਤੇ ਇਕ ਦਾ ਪਿਤਾ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ। ਇੰਸਪੈਕਟਰ ਸੁਲਖਣ ਸਿੰਘ ਨੇ ਦੱਸਿਆ ਕਿ ਹਮਲੇ ਦੇ ਪਿੱਛੇ ਸਟੂਡੈਂਟਸ ਦੀ ਆਪਣੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ


shivani attri

Content Editor

Related News