ਜਲੰਧਰ ਵਿਚ ਵਿਦਿਆਰਥੀ ਸੰਘਰਸ਼ ਮੋਰਚੇ ਦੇ ਨੇਤਾ ’ਤੇ ਜਾਨਲੇਵਾ ਹਮਲਾ, ਕਾਂਗਰਸੀਆਂ ’ਤੇ ਲੱਗੇ ਦੋਸ਼

02/13/2021 3:14:15 PM

ਜਲੰਧਰ (ਮ੍ਰਿਦੁਲ)-ਪੰਜਾਬ ਵਿਚ ਹੋਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਦਲਿਤ ਵਿਦਿਆਰਥੀ ’ਤੇ ਰਾਤ 11 ਵਜੇ ਦੇ ਲਗਭਗ ਦਕੋਹਾ ਫਾਟਕ ਨੇੜੇ ਘਰ ਜਾਂਦੇ ਹੋਏ ਲਗਭਗ 15 ਹਮਲਾਵਰ ਨੇ ਹਮਲਾ ਕਰ ਦਿੱਤਾ। ਹਾਲਾਂਕਿ ਹਮਲੇ ਦੌਰਾਨ ਨੌਜਵਾਨ ਨੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫ਼ਲ ਨਹੀਂ ਹੋ ਸਕਿਆ। 

ਉਕਤ ਨੌਜਵਾਨ ਦੇ ਦੋਸਤਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਦੇਰ ਰਾਤ ਪੁਲਸ ਨੇ ਦਕੋਹਾ ਇਲਾਕੇ ਨੇੜੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਦਲਿਤ ਵਿਦਿਆਰਥੀ ’ਤੇ ਹੋਏ ਹਮਲੇ ਦੀ ਸੂਚਨਾ ਤੋਂ ਬਾਅਦ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਹਸਪਤਾਲ ਪਹੁੰਚੇ ਅਤੇ ਹਾਲ-ਚਾਲ ਪੁੱਛਿਆ। ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਮਨਜੀਤ ਸਿੰਘ ਸਰੋਆ, ਈ. ਡੀ. ਸੀ. ਪੀ. ਹਰਬਿੰਦਰ ਸਿੰਘ ਡੱਲੀ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸਮੇਤ ਐੱਸ. ਐੱਚ. ਓ. ਸੁਲੱਖਣ ਸਿੰਘ ਵੀ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਪੀੜਤ ਨਵਦੀਪ ਸਿੰਘ ਨੇ ਸਿਵਲ ਹਸਪਤਾਲ ਵਿਚ ਪੁਲਸ ਨੂੰ ਦੱਸਿਆ ਕਿ ਉਹ ਸਟੂਡੈਂਟ ਸੰਘਰਸ਼ ਮੋਰਚੇ ਦਾ ਨੇਤਾ ਹੈ। ਰਾਤ ਨੂੰ ਕਿਸੇ ਕੰਮ ਤੋਂ ਜਾ ਰਿਹਾ ਸੀ ਕਿ ਅਚਾਨਕ ਪਿੱਛਿਓਂ ਆਏ ਕੁਝ ਨੌਜਵਾਨਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਬਾਈਕ ਤੋਂ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਉਨ੍ਹਾਂ ਹਮਲਾਵਰਾਂ ਤੋਂ ਖੁੱਦ ਨੂੰ ਬਚਾਅ ਕਰ ਕੇ ਨਿਕਲਿਆ। ਨੇੜੇ ਭੀੜ ਇਕੱਠੀ ਹੁੰਦੀ ਦੇਖ ਹਮਲਾਵਰ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਉਸ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ। ਦੋਸਤਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ। ਉਥੇ ਹੀ ਏ. ਡੀ. ਸੀ. ਪੀ. ਮਨਜੀਤ ਸਿੰਘ ਸਰੋਆ ਨੇ ਦੱਸਿਆ ਕਿ ਫਿਲਹਾਲ ਹਮਲੇ ਦੇ ਪਿੱਛੇ ਵਾਲੇ ਕਾਰਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ

ਬੌਕਸ ਪੁਲਸ ਬੋਲੀ : ਰਾਜਨੀਤਿਕ ਜਾਂ ਨਿੱਜੀ ਰੰਜਿਸ਼ ਦੇ ਤਹਿਤ ਹੋਇਆ ਹਮਲਾ
ਉਥੇ ਹੀ ਪੁਲਸ ਸੂਤਰਾਂ ਦੀ ਮੰਨੀਏ ਤਾਂ ਪੁਲਸ ਇਸ ਹਮਲੇ ਦੇ ਪਿੱਛੇ ਰਾਜਨੀਤਕ ਜਾਂ ਨਿੱਜੀ ਰੰਜਿਸ਼ ਨੂੰ ਮੰਨ ਸਕਦੀ ਹੈ। ਨਵਦੀਪ ਨੇ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਵਿਚ ਅੰਦੋਲਨ ਦੀ ਅਗਵਾਈ ਕੀਤੀ ਸੀ ਹਾਲਾਂਕਿ ਉਸ ਦੀ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਸੀ, ਇਸ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੋਕਤੰਤਰ ਦੇ ਚਾਰੇ ਥੰਮ੍ਹਾਂ ਨੂੰ ਆਪਣੇ ਕਿਰਦਾਰ ਨਿਭਾਉਣ ਦੀ ਲੋੜ : ਜਸਟਿਸ ਜ਼ੋਰਾ ਸਿੰਘ

ਨਵਦੀਪ ’ਤੇ ਹੋਏ ਹਮਲੇ ਪਿੱਛੇ ਕਾਂਗਰਸ ਸਰਕਾਰ ਦੇ ਗੁੰਡਿਆਂ ਦਾ ਹੱਥ : ਵਿਧਾਇਕ ਟੀਨੂੰ
ਉਥੇ ਹੀ ਸਿਵਲ ਹਸਪਤਾਲ ਵਿਚ ਨਵਦੀਪ ਦਾ ਹਾਲ ਪੁੱਛਣ ਪਹੁੰਚੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਨਵਦੀਪ ਦੀ ਉਨ੍ਹਾਂ ਨਾਲ ਕਾਫ਼ੀ ਸਮੇਂ ਤੋਂ ਸਾਂਝ ਹੈ। ਉਹ ਪਿਛਲੇ ਦੋ ਸਾਲਾਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਸਬੰਧੀ ਸੰਘਰਸ਼ ਕਰ ਰਿਹਾ ਹੈ ਅਤੇ ਉਸ ਦੇ ਨਾਲ ਵਿਧਾਨ ਸਭਾ ਤਕ ਗਿਆ ਸੀ। ਇਸਦੇ ਨਾਲ ਹੀ ਕੁਝ ਨਿੱਜੀ ਕਾਲਜ ਵੀ ਹਨ, ਜੋ ਐੱਸ. ਸੀ. ਵਿਦਿਆਰਥੀਆਂ ਦੀਆਂ ਡਿਗਰੀਆਂ ਦੇਣ ਦੇ ਨਾਮ ’ਤੇ ਵਿਦਿਆਰਥੀਆਂ ਨਾਲ ਧੱਕਾ ਕਰ ਰਹੇ ਸਨ। ਇਸ ਮਾਮਲੇ ਵਿਚ ਵੀ ਨਵਦੀਪ ਸੰਘਰਸ਼ ਕਰਦਾ ਰਿਹਾ ਹੈ। ਟੀਨੂੰ ਨੇ ਦੱਸਿਆ ਕਿ ਨਵਦੀਪ ਦੇ ਦੋਸਤਾਂ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਐੱਨ. ਐੱਸ. ਯੂ. ਆਈ. ਵਿਦਿਆਰਥੀ ਸੰਗਠਨ ਦੇ ਨੇਤਾਵਾਂ ਤੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਸ ਕਾਰਣ ਹੋ ਸਕਦਾ ਹੈ ਕਿ ਉਸ ’ਤੇ ਜੋ ਹਮਲਾ ਹੋਇਆ ਹੈ ਉਹ ਕਾਂਗਰਸ ਸਰਕਾਰ ਦੇ ਗੁੰਡਿਆਂ ਵੱਲੋਂ ਕਰਵਾਇਆ ਗਿਆ ਹੋਵੇ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

shivani attri

This news is Content Editor shivani attri