4 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਮਿਲੀ ਲਾਸ਼

11/29/2019 9:22:35 PM

ਕਰਤਾਰਪੁਰ, (ਸਾਹਨੀ)— ਮੁਸਤਫਾਪੁਰ ਘੁਮਿਆਰਾ ਰੋਡ 'ਤੇ ਸੜਕ ਕੰਡੇ ਬਣੀ ਪਾਣੀ ਦੀ ਤਿੰਨਣਫੁੱਟ ਦੀ ਚੋਰਸ ਹੌਅਦੀ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸੰਨੀ ਫੈਲ ਗਈ। ਮ੍ਰਿਤਕ ਵਿਅਕਤੀ ਪਿੰਡ ਮੁਸਤਫਾਪੁਰ ਦਾ ਵਸਨੀਕ ਸੀ ਤੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਜੋ ਕਿ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ ਤੇ ਬੀਤੀ 27 ਨਵੰਬਰ ਨੂੰ ਕਰਤਾਰਪੁਰ ਥਾਣੇ 'ਚ ਉਕਤ ਵਿਅਕਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਇਸ ਸੰਬਧੀ ਮਨਜੀਤ ਕੌਰ ਪਤਨੀ ਸਵ. ਸੁਰਿੰਦਰ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਪਤੀ ਸੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੁਸਤਫਾਪੁਰ ਬੀਤੀ 25 ਨਵੰਬਰ ਨੂੰ ਘਰੋਂ ਕਪੜੇ ਸਿਲਾਉਣ ਲਈ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਤੇ ਪੁਲਸ ਨੂੰ 27 ਨਵੰਬਰ ਨੂੰ ਉਕਤ ਵਿਅਕਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ।
ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਰਿੰਦਰ ਸਿੰਘ ਧੋਗੜੀ ਅਤੇ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਆਸ-ਪਾਸ ਸੁਰਿੰਦਰ ਸਿੰਘ ਦੇ ਗੁਆਚਨ ਦੀ ਖਬਰ ਕਾਫੀ ਫੈਲੀ ਸੀ ਤੇ ਲੋਕਾਂ ਅਨੁਸਾਰ ਇਹ ਵਿਅਕਤੀ ਮੁਸਤਫਾਪੁਰ ਘੁਮਿਆਰਾ ਰੋਡ 'ਤੇ ਬਣੀ ਪੁਲੀ ਤੇ ਆਮ ਤੌਰ 'ਤੇ ਬੈਠਦਾ ਸੀ ਤੇ ਸ਼ੁਕੱਰਵਾਰ ਇਕ ਰਾਹਗੀਰ ਨੇ ਇਸ ਪੁਲੀ ਕੋਲ ਬਣੀ ਤਿੰਨ ਫੁੱਟ ਦੀ ਚੌਰਸ ਹੌਅਦੀ 'ਚ ਇਕ ਲਾਸ਼ ਵੇਖੀ। ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਕਰਦਿਆਂ ਹੌਅਦੀ ਨੂੰ ਤੋੜ ਤੇ ਲਾਸ਼ ਨੂੰ ਬਾਹਰ ਕੱਡਿਆ ਜੋ ਕਿ ਪਾਣੀ 'ਚ ਰਹਿਣ ਕਾਰਨ ਕਾਫੀ ਖਰਾਬ ਹੋ ਚੁੱਕੀ ਸੀ। ਇਸ ਸੰਬਧੀ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਹੈ ਦੂਸਰੇ ਪਾਸੇ ਸੁਰਿੰਦਰ ਪਾਲ ਸਿੰਘ ਦੀ ਭੇਤਭਰੀ ਹਾਲਤ 'ਚ ਮੌਤ ਸੰਬਧੀ ਮ੍ਰਿਤਕ ਦੇ ਚਾਚਾ ਬੂਟਾ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਕੁਝ ਦਿਨ ਪਹਿਲਾਂ ਘਰੋਂ ਕੱਪੜੇ ਸਿਲਾਉਣ ਗਿਆ ਸੀ ਤੇ ਵਾਪਸ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਸੁਰਿੰਦਰ ਇਕ ਵਿਅਕਤੀ ਕੋਲ ਸ਼ਰਾਬ ਵੀ ਪਿੰਦਾ ਹੁੰਦਾ ਸੀ ਜਿਸ ਸੰਬਧੀ ਬੀਤੀ 27 ਨਵੰਬਰ ਨੂੰ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਉਣ ਸਮੇਂ ਪੁਲਸ ਨੂੰ ਜਾਣਕਾਰੀ ਵੀ ਦਿੱਤੀ ਸੀ।ਇਸ ਸੰਬਧੀ ਪੁਲਸ ਨੇ ਉਕਤ ਵਿਅਕਤੀ ਨੂੰ ਫੜਿਆ ਵੀ ਸੀ ਪਰ ਬਿਨ੍ਹਾਂ ਕਿਸੇ ਕਾਰਵਾਈ ਤੋਂ ਬਿਨਾਂ ਛੱਡ ਦਿੱਤਾ ਸੀ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਸੁਰਿੰਦਰ ਦੇ ਕਥਿਤ ਕਾਤਲਾਂ ਨੂੰ ਜਲਦ ਕਾਬੂ ਕੀਤਾ ਜਾਵੇ। ਇਸ ਸਬੰਧੀ ਡੀ.ਐੱਸ.ਪੀ. ਸਬ ਡਵੀਜ਼ਨ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਮ੍ਰਿਤਕ ਦੇਹ ਜਿਸ ਹਾਲਤ 'ਚ ਮਿਲੀ ਹੈ ਉਸ ਬਾਰੇ ਸਿਰਫ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸੁਰਿੰਦਰ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਕਿ ਇਹ ਮੌਤ ਕੁਦਰਤੀ ਹੈ ਜਾਂ ਕਤਲ।

KamalJeet Singh

This news is Content Editor KamalJeet Singh