ਪਰਿਵਾਰ ਗਿਆ ਸੀ ਘੁੰਮਣ, ਚੋਰ ਦਿਨ-ਦਿਹਾੜੇ ਘਰੋਂ ਉਡਾ ਕੇ ਲੈ ਲਿਆ ਗਹਿਣੇ ਤੇ ਨਕਦੀ

04/17/2022 5:46:15 PM

ਜਲੰਧਰ (ਜ. ਬ.) : ਥਾਣਾ ਨੰਬਰ 3 ਦੇ ਸਾਹਮਣੇ ਗਲੀ 'ਚ ਸਥਿਤ ਘਰ ਵਿਚ ਇਕ ਚੋਰ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਕੇ ਬੜੇ ਆਰਾਮ ਨਾਲ ਫਰਾਰ ਹੋ ਗਿਆ, ਜੋ ਕਿ ਸੀ. ਸੀ. ਟੀ. ਵੀ. 'ਚ ਕੈਦ ਹੋ ਗਿਆ। ਚੋਰ ਇਕੱਲਾ ਹੀ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦੇ ਰਿਹਾ ਹੈ। ਕਾਰੋਬਾਰੀ ਕਮਲ ਸ਼ਰਮਾ ਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਥਾਣਾ ਨੰਬਰ 3 ਦੇ ਸਾਹਮਣੇ ਸਥਿਤ ਗਲੀ ਨੰਬਰ 5 ਵਿਚ ਉਨ੍ਹਾਂ ਦਾ ਘਰ ਹੈ। 9 ਅਪ੍ਰੈਲ ਨੂੰ ਉਹ ਪਰਿਵਾਰ ਸਮੇਤ ਉੱਤਰਾਖੰਡ ਤੇ ਦਿੱਲੀ ਘੁੰਮਣ ਗਏ ਸਨ। ਸ਼ਨੀਵਾਰ ਸ਼ਾਮ ਨੂੰ ਜਦੋਂ ਉਹ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰ ਅਲਮਾਰੀਆਂ ਦਾ ਸਾਮਾਨ ਖਿੱਲਰਿਆ ਪਿਆ ਸੀ।

ਇਹ ਵੀ ਪੜ੍ਹੋ : ਕਪੂਰਥਲਾ ਪੁਲਸ ਦੀ ਨਿਵੇਕਲੀ ਪਹਿਲ, ਨੇਤਰਹੀਣ ਤੇ ਰੇਪ ਪੀੜਤਾ ਲਈ ਲਿਆ ਸ਼ਲਾਘਾਯੋਗ ਫ਼ੈਸਲਾ

PunjabKesari

ਉਨ੍ਹਾਂ ਦੱਸਿਆ ਕਿ ਅਲਮਾਰੀਆਂ 'ਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਉਨ੍ਹਾਂ ਜਦੋਂ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਸ਼ਨੀਵਾਰ ਸ਼ਾਮ 5.24 ਵਜੇ ਇਕ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਆਇਆ, ਜਿਸ ਨੇ ਪਹਿਲਾਂ ਘਰ ਦੇ ਬਾਹਰ ਮੋਟਰਸਾਈਕਲ ਰੋਕਿਆ ਅਤੇ ਤਾਲਾ ਲੱਗਾ ਦੇਖ ਕੁਝ ਦੂਰੀ 'ਤੇ ਮੋਟਰਸਾਈਕਲ ਖੜ੍ਹਾ ਕਰਕੇ ਵਾਪਸ ਆ ਗਿਆ। ਲਗਭਗ ਚੋਰ ਨੇ ਘਰ ਦਾ ਮੇਨ ਤਾਲਾ ਤੋੜਿਆ ਤੇ ਅੰਦਰ ਦਾਖਲ ਹੋ ਕੇ ਸਾਰਾ ਸਾਮਾਨ ਸਮੇਟਣ ਉਪਰੰਤ ਬੜੇ ਆਰਾਮ ਨਾਲ ਚਲਾ ਗਿਆ। ਪੀੜਤ ਦਾ ਕਹਿਣਾ ਹੈ ਕਿ ਘਰ 'ਚੋਂ ਚੋਰੀ ਹੋਏ ਗਹਿਣਿਆਂ ਦੀ ਲਿਸਟ ਬਣਾ ਕੇ ਉਹ ਜਲਦ ਪੁਲਸ ਨੂੰ ਸੌਂਪਣਗੇ। ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 3 ਦੀ ਪੁਲਸ, ਫਿੰਗਰ ਐਕਸਪਰਟ ਟੀਮ ਤੇ ਹੋਰ ਟੈਕਨੀਕਲ ਟੀਮਾਂ ਮੌਕੇ 'ਤੇ ਜਾਂਚ ਲਈ ਪਹੁੰਚ ਗਈਆਂ ਸਨ।

ਇਹ ਵੀ ਪੜ੍ਹੋ : ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਵੀ 'ਆਪ' ਸਰਕਾਰ ਕੂੜੇ ਨਾਲ ਬਣਾਏਗੀ ਬਿਜਲੀ!


Harnek Seechewal

Content Editor

Related News