ਸਿਹਰਾ ਮਰਡਰ ਕੇਸ : ਗੋਪੀ, ਗੋਲਡੀ, ਵਿਕਾਸ ਤੇ ਅਭਿਨੰਦਨ ਨੂੰ ਪੁਲਸ ਨੇ ਭੇਜਿਆ ਜੇਲ

02/16/2019 1:18:26 PM

ਜਲੰਧਰ (ਜ. ਬ.)— ਸਿਹਰਾ ਮਰਡਰ ਕੇਸ ਵਿਚ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ 'ਤੇ ਪੁਲਸ ਨੇ ਗੋਪੀ ਬਾਜਵਾ, ਗੋਲਡੀ, ਵਿਕਾਸ ਅਤੇ ਅਭਿਨੰਦਨ ਨੂੰ ਜੇਲ ਭੇਜ ਦਿੱਤਾ ਹੈ, ਉਥੇ ਮਾਮਲੇ 'ਚ ਮੁਲਜ਼ਮ ਪ੍ਰਵੀਨ ਮਹਿਤਾ ਉਰਫ ਚਿੱਦੀ ਪੁਲਸ ਰਿਮਾਂਡ 'ਤੇ ਹੈ। ਡੀ. ਸੀ. ਪੀ.  ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਾਰੇ ਮੁਲਜ਼ਮਾਂ ਕੋਲੋਂ ਜਾਂਚ ਦੌਰਾਨ ਕੇਸ ਨਾਲ  ਜੁੜੇ ਕਈ ਸਬੂਤ ਇਕੱਠੇ ਕੀਤੇ ਹਨ। ਪੁਲਸ ਜਲਦੀ ਹੀ ਇਸ ਮਾਮਲੇ 'ਚ ਫਰਾਰ ਮੁਲਜ਼ਮਾਂ ਨੂੰ ਵੀ ਕਾਬੂ ਕਰੇਗੀ।
ਦਾਣਾ ਮੰਡੀ ਦੀ ਦੁਕਾਨ 'ਚ ਖੇਡਿਆ ਜਾਂਦਾ ਸੀ ਦੜਾ ਅਤੇ ਚੱਲਦਾ ਸੀ ਸੱਟਾ : ਸੂਤਰਾਂ ਅਨੁਸਾਰ ਦਾਣਾ ਮੰਡੀ ਦੀ ਦੁਕਾਨ ਜਿਸ ਵਿਚ ਸਿਹਰਾ ਬ੍ਰਦਰਜ਼ 'ਤੇ ਹਮਲੇ ਦੀ ਸਾਜ਼ਿਸ਼ ਰਚੀ ਗਈ,  ਉਸ ਦੁਕਾਨ ਵਿਚ ਕ੍ਰਿਕਟ 'ਤੇ ਵੀ ਸੱਟਾ ਲਾਇਆ ਜਾਂਦਾ ਸੀ ਅਤੇ ਸ਼ਹਿਰ ਦੇ ਕਈ ਰਈਸਜ਼ਾਦੇ ਦੁਕਾਨ ਵਿਚ ਸੱਟਾ ਲਾਉਂਦੇ ਸਨ। ਇਹ ਸਾਰੇ ਰਈਸਜ਼ਾਦੇ ਵੀ ਪੁਲਸ ਵੱਲੋਂ ਕਬਜ਼ੇ 'ਚ ਲਈ ਗਈ  ਡੀ. ਵੀ. ਆਰ. ਵਿਚ ਕੈਦ ਹਨ। ਪੁਲਸ ਇਨ੍ਹਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੈ। ਇਹੀ  ਕਾਰਨ ਹੈ ਕਿ ਪੁਲਸ ਡੀ. ਵੀ. ਆਰ. ਨਾਲ ਜੁੜੇ ਮਾਮਲੇ ਵਿਚ ਕੋਈ ਖੁਲਾਸਾ ਨਹੀਂ ਕਰ  ਰਹੀ। ਸੂਤਰ ਦੱਸਦੇ ਹਨ ਕਿ ਦਾਣਾ ਮੰਡੀ ਦੀ ਇਸ ਦੁਕਾਨ ਵਿਚ ਆਸਾਨੀ ਨਾਲ ਨਾਜਾਇਜ਼ ਪਿਸਟਲ  ਵੀ ਮਿਲ ਜਾਂਦੇ ਹਨ। ਬਾਬਾ ਮਰਡਰ ਕੇਸ ਵਿਚ ਨਾਮਜ਼ਦ ਸਾਰੇ ਮੁਲਜ਼ਮਾਂ ਦਾ ਇਸ ਦੁਕਾਨ 'ਤੇ  ਆਉਣਾ-ਜਾਣਾ ਸੀ।

ਚਿੱਦੀ ਦੀ ਗ੍ਰਿਫਤਾਰੀ ਤੋਂ ਬਾਅਦ ਨੋਨੀ ਤੇ ਡਿਪਟੀ ਦੀ ਭੂਮਿਕਾ ਦੀ ਹੋ ਰਹੀ ਜਾਂਚ : ਪੁਲਸ ਨੇ ਲੰਮੀ ਇਨਵੈਸਟੀਗੇਸ਼ਨ ਤੋਂ ਬਾਅਦ ਕੇਸ 'ਚ ਚਿੱਦੀ ਦੀ ਗ੍ਰਿਫਤਾਰੀ ਤਾਂ ਪਾ ਦਿੱਤੀ ਹੈ  ਪਰ ਅਜੇ ਇਸ ਕੇਸ 'ਚ ਨਾਮਜ਼ਦ ਨੋਨੀ  ਸ਼ਰਮਾ ਅਤੇ ਡਿਪਟੀ ਦੀ ਭੂਮਿਕਾ ਨੂੰ ਲੈ ਕੇ ਪੁਲਸ  ਚੁੱਪ ਹੈ। ਪੁਲਸ ਕੋਲੋਂ ਜਦੋਂ ਵੀ ਇਨ੍ਹਾਂ ਦੋਵਾਂ ਦੀ ਭੂਮਿਕਾ ਬਾਰੇ ਪੁੱਛਿਆ ਜਾਂਦਾ ਹੈ  ਤਾਂ ਪੁਲਸ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਜਾਂਚ ਜਾਰੀ ਹੈ।  ਨੋਨੀ ਸ਼ਰਮਾ ਦੀ ਗੋਪੀ  ਬਾਜਵਾ ਨਾਲ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ। ਨੋਨੀ ਦੇ ਫੇਸਬੁੱਕ ਅਕਾਊਂਟ 'ਤੇ ਉਸ ਦੀਆਂ  ਗੋਪੀ ਬਾਜਵਾ ਤੇ ਚਿੱਦੀ ਨਾਲ ਕਈ ਫੋਟੋਆਂ ਹਨ ਅਤੇ ਇਸ ਕਾਰਨ ਹੀ ਪੁਲਸ ਨੇ ਕੇਸ ਦੇ ਦੂਜੇ  ਦਿਨ ਹੀ ਨੋਨੀ ਸ਼ਰਮਾ ਨੂੰ ਬਾਬਾ ਮਰਡਰ ਕੇਸ 'ਚ ਕਚਹਿਰੀ ਚੌਕ ਤੋਂ ਚੁੱਕ ਲਿਆ ਸੀ।


ਸੂਤਰਾਂ ਦੀ ਮੰਨੀਏ ਤਾਂ ਹੁਣ ਤੱਕ ਨੋਨੀ ਨੂੰ ਹਿਰਾਸਤ 'ਚ ਰੱਖਿਆ ਹੋਇਆ ਹੈ ਪਰ ਪੁਲਸ ਨੇ  ਅਜੇ ਤੱਕ ਨੋਨੀ ਦੀ ਗ੍ਰਿਫਤਾਰੀ ਨਹੀਂ ਦਿਖਾਈ। ਉਥੇ ਡਿਪਟੀ ਪੈਰੋਲ 'ਤੇ ਬਾਹਰ ਸੀ। ਪੁਲਸ  ਨੇ ਇਸ ਮਾਮਲੇ ਵਿਚ ਡਿਪਟੀ ਵੀ ਨੂੰ ਚੁੱਕਿਆ ਸੀ ਪਰ ਡਿਪਟੀ ਦੀ ਪੈਰੋਲ ਖਤਮ ਹੋਣ 'ਤੇ  ਉਸ ਨੂੰ ਜੇਲ ਭੇਜ ਦਿੱਤਾ ਗਿਆ। ਡਿਪਟੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਵੀ ਚਰਚਾ  ਹੈ। ਪੁਲਸ ਦੋਵਾਂ ਨੂੰ ਕਲੀਨ ਚਿੱਟ ਵੀ ਨਹੀਂ ਦੇ ਰਹੀ ਅਤੇ ਨਾ ਹੀ ਇਨ੍ਹਾਂ ਦੀ ਗ੍ਰਿਫਤਾਰੀ  ਦਿਖਾ ਰਹੀ ਹੈ।

shivani attri

This news is Content Editor shivani attri