DAV ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਜਗਦੀਸ਼ ਰਾਏ ਜੇਤਲੀ ਦਾ ਦਿਹਾਂਤ

01/01/2019 9:59:40 PM

ਜਲੰਧਰ,(ਵਿਨੀਤ)— ਡੀ. ਏ. ਵੀ. ਕਾਲਜ ਜਲੰਧਰ ਦੇ ਰਿਟਾਇਰਡ ਵਾਈਸ ਪ੍ਰਿੰਸੀਪਲ ਜਗਦੀਸ਼ ਰਾਏ ਜੇਤਲੀ ਦਾ ਅੱਜ ਦਿਹਾਂਤ ਹੋ ਗਿਆ। ਜਿਨ੍ਹਾਂ ਦਾ 2 ਜਨਵਰੀ (ਕੱਲ੍ਹ) ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜ਼ਿਕਰਯੋਗ 27 ਅਪ੍ਰੈਲ 1930 ਨੂੰ ਸਿਆਲਕੋਟ 'ਚ ਜਨਮੇਂ ਪ੍ਰੋਫੈਸਰ ਜੇਤਲੀ ਨੇ 1957 'ਚ ਡੀ. ਏ. ਵੀ. ਕਾਲਜ ਜਲੰਧਰ 'ਚ ਗਣਿਤ ਦੇ ਪ੍ਰੋਫੈਸਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗਣਿਤ ਦੇ ਨਾਲ-ਨਾਲ ਖੇਡਾਂ 'ਚ ਉਨ੍ਹਾਂ ਦੀ ਵਿਸ਼ੇਸ਼ ਰੂਚੀ ਸੀ। ਉਹ ਹੰਸਰਾਜ ਸਟੇਡੀਅਮ 'ਚ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਵੀ ਰਹੇ ਸਨ। ਜੇਤਲੀ ਜੀ ਡੀ. ਏ. ਵੀ. ਕਾਲਜ 'ਚ 33 ਸਾਲ ਦੀ ਸੇਵਾ ਉਪਰੰਤ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ। ਪੰਜਾਬ ਕੇਸਰੀ ਗਰੁੱਪ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਅਤੇ ਭਾਰਤ ਦੇ ਪ੍ਰਸਿੱਧ ਗਾਇਕ ਜਗਜੀਤ ਸਿੰਘ ਉਨ੍ਹਾਂ ਦੇ ਵਿਦਿਆਰਥੀ ਰਹੇ ਸਨ।