ਦਸੂਹਾ ਵਿਖੇ ਸਕੂਲ ਬੱਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਕੰਡਕਟਰ ਨੇ ਤੋੜਿਆ ਦਮ

08/03/2022 4:10:30 PM

ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪਡਿੰਤ)- ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ 'ਤੇ 29 ਜੁਲਾਈ ਨੂੰ ਇਕ ਸਕੂਲ ਸੜਕ ਬੱਸ ਹਾਦਸੇ ਵਿਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਬੱਸ ਕੰਡਕਟਰ ਦੀ ਅੱਜ ਚੰਡੀਗੜ੍ਹ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 

ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ

ਮ੍ਰਿਤਕ ਕੰਡਕਟਰ ਦੀ ਪਛਾਣ ਚੰਦਰਵੀਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਕਕਰਾਲਾ ਹਾਲ ਵਾਸੀ ਪਿੰਡ ਮਸੀਤਪਾਲ ਕੋਟ ਵਜੋਂ ਹੋਈ ਹੈ। ਸੜਕ ਹਾਦਸੇ ਉਪਰੰਤ ਚੰਦਨਵੀਰ ਨੂੰ ਪਹਿਲਾਂ ਗੰਭੀਰ ਹਾਲਤ ਵੇਖਦਿਆਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਪਰ ਉਥੋਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕੀਤਾ ਸੀ, ਜਿੱਥੇ ਅੱਜ ਛੇਵੇਂ ਦਿਨ ਬੱਸ ਕੰਡਕਟਰ ਦੀ ਮੌਤ ਹੋ ਗਈ।   

PunjabKesari

ਇਹ ਵੀ ਪੜ੍ਹੋ: ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਕੁੜੀ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਘਟਨਾ CCTV 'ਚ ਹੋਈ ਕੈਦ

ਇਥੇ ਦੱਸ ਦੇਈਏ ਕਿ ਜਲੰਧਰ-ਪਠਾਨਕੋਟ ਹਾਈਵੇਅ ’ਤੇ ਰਿਲਾਇੰਸ ਪੈਟਰੋਲ ਪੰਪ ਦਸੂਹਾ ਨੇੜੇ 29 ਜੁਲਾਈ ਨੂੰ ਦਸੂਹਾ ਦੇ ਨਿੱਜੀ ਸਕੂਲ ਐੱਸ. ਟੀ. ਪਾਲ ਕਾਨਵੈਂਟ ਸਕੂਲ ਦੀ ਬੱਸ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ ਸਨ, ਜਿਨ੍ਹਾਂ ’ਚੋਂ ਇਕ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਹਰਮਨ ਸੈਣੀ ਪੁੱਤਰ ਪ੍ਰਦੀਪ ਸਿੰਘ ਵਾਸੀ ਲੋਧੀ ਚੱਕ ਟਾਂਡਾ ਵਜੋਂ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬੱਸ ’ਚ 12-14 ਦੇ ਕਰੀਬ ਬੱਚਿਆਂ ਸਮੇਤ ਡਰਾਈਵਰ ਅਤੇ ਕੰਡਕਟਰ ਸਵਾਰ ਸਨ। ਉਥੇ ਹੀ ਟਰੱਕ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਅੱਜ ਇਲਾਜ ਦੌਰਾਨ ਬੱਸ ਕੰਡਕਟਰ ਦੀ ਵੀ ਮੌਤ ਹੋ ਗਈ ਹੈ।  

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News