ਡੇਅਰੀ ਮਾਲਕ ਸੋਨੂੰ ਦੇ ਹੱਤਿਆਰਿਅਾਂ ਦਾ ਪੁਲਸ ਰਿਮਾਂਡ ਖਤਮ, ਰਿਪੋਰਟ ਆਉਣ ’ਤੇ ਜਾਣਗੇ ਜੇਲ

07/24/2020 2:17:58 PM

ਜਲੰਧਰ(ਮਹੇਸ਼) - ਜਮਸ਼ੇਰ ਡੇਅਰੀ ਕੰਪਲੈਕਸ ਵਿਚ ਜਲੰਧਰ ਕੈਂਟ ਵਾਸੀ 35 ਸਾਲ ਦੇ ਡੇਅਰੀ ਮਾਲਕ ਸੋਨੂੰ ਪੁੱਤਰ ਬੰਸੀ ਲਾਲ ਨੂੰ ਕੁੱਟ-ਕੁੱਟ ਕੇ ਬੇਰਿਹਮੀ ਨਾਲ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਦੇ ਬਾਅਦ ਅੱਜ ਉਨ੍ਹਾਂ ਨੂੰ ਦੋਬਾਰਾ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜੱਜ ਸਾਹਿਬ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਅਤੇ ਐੱਸ. ਐੱਚ. ਓ. ਸਦਰ ਕਮਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇਸ਼ਪਾਲ ਉਰਫ ਬਿੰਟਾ ਪੁੱਤਰ ਛੋਟੇ ਲਾਲ ਅਤੇ ਉਦੈ ਰਾਜ ਪੁੱਤਰ ਰਾਮ ਸਰੋਵਰ ਦੋਵੇਂ ਵਾਸੀ ਮੁਹੱਲਾ ਨੰ. 4 ਜਲੰਧਰ ਕੈਟ ਅਤੇ ਕਰਨ ਕੁਮਾਰ ਉਰਫ ਨਨੂੰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮੁਹੱਲਾ ਨੰ. 8 ਜਲੰਧਰ ਕੈਂਟ ਤੋਂ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸੋਨੂੰ ਨਾਲ ਮਾਮੂਲੀ ਵਿਵਾਦ ਹੋਇਆ ਸੀ। ਉਨ੍ਹਾਂ ਤਿੰਨਾਂ ਨੇ ਸ਼ਰਾਬ ਦੇ ਜ਼ਿਆਦਾ ਨਸ਼ੇ ਵਿਚ ਹੋਣ ਦੇ ਕਾਰਣ ਉਸ ਦੀ ਜਾਨ ਲੈ ਲਈ। ਇਸ ਦਾ ਨਤੀਜਾ ਇਹ ਨਿਕਲੇਗਾ, ਇਸ ਬਾਰੇ ਉਨ੍ਹਾਂ ਨੇ ਨਹੀਂ ਸੋਚਿਆ ਸੀ। ਉਨ੍ਹਾਂ ਦੇ ਖਿਲਾਫ ਮ੍ਰਿਤਕ ਸੋਨੂੰ ਦੇ ਭਤੀਜੇ ਵਿਜੇ ਕੁਮਾਰ ਦੇ ਬਿਆਨਾਂ ’ਤੇ ਥਾਣਾ ਸਦਰ ਵਿਚ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਤਿੰਨਾਂ ਮੁਲਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ। ਉਸ ਦੀ ਰਿਪੋਰਟ ਆਉਂਦੇ ਹੀ ਉਨ੍ਹਾਂ ਨੂੰ ਜੇਲ ਭੇਜ ਦਿਤਾ ਜਾਵੇਗਾ।


Harinder Kaur

Content Editor

Related News